5 ਅੱਤਵਾਦੀਆਂ ਨੂੰ ਮਾਰਿਆ, ਦੇਸ਼ ਲਈ ਜਾਨ ਕੀਤੀ ਕੁਰਬਾਨ; ਸ਼ਹੀਦ ਮੇਜਰ ਵਿਭੂਤੀ ਨੂੰ ‘ਸ਼ੌਰੀਆ ਚੱਕਰ’ ਸਨਮਾਨ
Monday, Nov 22, 2021 - 03:04 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰਕਰ ਢੌਂਡੀਆਲ ਨੂੰ ਮਰਨ ਉਪਰੰਤ ਸ਼ੌਰੀਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਵਿਖੇ ਰਾਸ਼ਟਰਪਤੀ ਭਵਨ ’ਚ ਇਕ ਸਮਾਰੋਹ ਵਿਚ ਵਿਭੂਤੀ ਨੂੰ ਸ਼ੌਰੀਆ ਚੱਕਰ ਨਾਲ ਸਨਮਾਨਤ ਕੀਤਾ। ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡੀਆਲ ਦੀ ਮਾਂ ਅਤੇ ਪਤਨੀ ਲੈਫਟੀਨੈਂਟ ਨਿਕਿਤਾ ਢੌਂਡੀਆਲ ਨੂੰ ਇਹ ਸ਼ੌਰੀਆ ਚੱਕਰ ਪ੍ਰਦਾਨ ਕੀਤਾ ਗਿਆ। ਸ਼ੌਰੀਆ ਚੱਕਰ ਵੀਰਤਾ ਪੁਰਸਕਾਰ ਹੈ, ਜੋ ਵੀਰ ਫ਼ੌਜੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਭਿਨੰਦਨ ਵਰਧਮਾਨ ‘ਵੀਰ ਚੱਕਰ’ ਨਾਲ ਸਨਮਾਨਤ, 3 ਦਿਨਾਂ ਤੱਕ ਪਾਕਿਸਤਾਨ ਦੇ ਕਬਜ਼ੇ ’ਚ ਰਹੇ ਸਨ
#WATCH | Delhi: Major Vibhuti Shankar Dhoundiyal’s wife Lieutenant Nitika Kaul and mother Saroj Dhoundiyal receive his Shaurya Chakra (Posthumous) for an operation in Jammu and Kashmir in which five terrorists were killed and 200 kg explosives were recovered. pic.twitter.com/0TmNwgBQ3b
— ANI (@ANI) November 22, 2021
ਦੱਸ ਦੇਈਏ ਕਿ 2019 ਨੂੰ ਮੇਜਰ ਵਿਭੂਤੀ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਐਨਕਾਊਂਟ ਵਿਚ ਸ਼ਹੀਦ ਹੋਏ ਸਨ। ਸ਼ਹੀਦ ਮੇਜਰ ਵਿਭੂਤੀ ਨੇ ਮੁਕਾਬਲੇ ਦੌਰਾਨ 5 ਅੱਤਵਾਦੀਆਂ ਨੂੰ ਮਾਰ ਡਿਗਾਇਆ ਸੀ ਅਤੇ 200 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਸੀ। 14 ਫਰਵਰੀ 2019 ਨੂੰ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਕਾਫ਼ਿਲੇ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ’ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿਚ ਹੀ ਪੁਲਵਾਮਾ ਦੇ ਅੱਤਵਾਦੀਆਂ ਨੂੰ ਢੇਰ ਕਰਨ ਲਈ ਫ਼ੌਜ ਨੇ ਇਕ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ 4 ਫ਼ੌਜੀ ਜਵਾਨ ਸ਼ਹੀਦ ਹੋਏ ਸਨ, ਇਨ੍ਹਾਂ ਸ਼ਹੀਦਾਂ ਵਿਚ ਮੇਜਰ ਰੈਂਕ ਦੇ ਅਫ਼ਸਰ ਵਿਭੂਤੀ ਵੀ ਸਨ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ
ਮੇਜਰ ਵਿਭੂਤੀ ਦੀ ਪਤਨੀ ਨਿਕਿਤਾ ਕੌਲ ਨੇ ਵੀ ਇਸ ਸਾਲ ਆਰਮੀ ਫ਼ੌਜ ਵਿਚ ਸ਼ਾਮਲ ਹੋਈ ਹੈ। ਪਤੀ ਤੋਂ ਪ੍ਰੇਰਣਾ ਲੈਂਦੇ ਹੋਏ ਨਿਕਿਤਾ ਨੇ ਮਲਟੀਨੈਸ਼ਨਲ ਕੰਪਨੀ ਦੀ ਨੌਕਰੀ ਛੱਡ ਦਿੱਤੀ ਅਤੇ ਫ਼ੌਜ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਸ਼ਾਰਟ ਸਰਵਿਸ ਕਮੀਸ਼ਨ ਪਾਸ ਕਰਨ ਮਗਰੋਂ ਪਿਛਲੇ ਸਾਲ ਸਿਖਲਾਈ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਫ਼ੌਜ ਵਿਚ ਸ਼ਾਮਲ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਅੱਗੇ ਝੁੱਕ ਹੀ ਗਈ ਮੋਦੀ ਸਰਕਾਰ, ਜਾਣੋ ਕਿਸਾਨ ਅੰਦੋਲਨ ਦੀ ਪੂਰੀ ਟਾਈਮ ਲਾਈਨ
ਨਿਕਿਤਾ ਕੌਲ ਦਾ ਵਿਆਹ 19 ਅਪ੍ਰੈਲ 2018 ਨੂੰ ਮੇਜਰ ਵਿਭੂਤੀ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਨੂੰ ਅਜੇ 10 ਮਹੀਨੇ ਹੀ ਹੋਏ ਸਨ ਕਿ ਮੇਜਰ ਵਿਭੂਤੀ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਅਜਿਹੇ ਮੁਸ਼ਕਲ ਦੌਰ ’ਚ ਵੀ ਨਿਕਿਤਾ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਉਹ ਵਿਭੂਤੀ ਦੇ ਸੁਫ਼ਨੇ ਨਾਲ ਹੀ ਅੱਗੇ ਵਧੇਗੀ। ਇਸ ਸਾਲ 29 ਮਈ ਨੂੰ ਫ਼ੌਜ ਵਿਚ ਅਫ਼ਸਰ ਬਣੀ।