ਬਾਕਸਰ ਮੈਰੀ ਕਾਮ ਦੇ ਘਰ ਵੱਡੀ ਚੋਰੀ, CCTV ’ਚ ਭੱਜਦੇ ਦਿਖੇ ਚੋਰ
Sunday, Sep 28, 2025 - 04:20 AM (IST)

ਨੈਸ਼ਨਲ ਡੈਸਕ - ਫਰੀਦਾਬਾਦ (ਹਰਿਆਣਾ) ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਬਾਕਸਰ ਐਮ.ਸੀ. ਮੈਰੀ ਕਾਮ ਦੇ ਘਰ ’ਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਦੋਂ ਮੈਰੀ ਕਾਮ ਅਤੇ ਉਹਨਾਂ ਦਾ ਪਰਿਵਾਰ ਘਰ ’ਤੇ ਮੌਜੂਦ ਨਹੀਂ ਸੀ। ਮੈਰੀ ਕਾਮ ਇਸ ਸਮੇਂ ਆਪਣੇ ਪਰਿਵਾਰ ਸਮੇਤ ਮੇਘਾਲਯਾ ਗਈ ਹੋਈ ਹਨ।
ਸੀਸੀਟੀਵੀ ਫੁਟੇਜ ’ਚ ਕੀ ਆਇਆ ਨਜ਼ਰ ?
ਪੁਲਸ ਨੂੰ ਮਿਲੇ CCTV ਫੁਟੇਜ ਵਿੱਚ 24 ਸਤੰਬਰ ਦੀ ਰਾਤ ਤਿੰਨ ਵਜੇ ਛੇ ਚੋਰ ਘਰ ਦਾ ਸਮਾਨ ਚੁੱਕਦੇ ਹੋਏ ਦਿਖ ਰਹੇ ਹਨ। ਵੀਡੀਓ ਵਿੱਚ ਇੱਕ ਚੋਰ ਦੇ ਹੱਥ ਵਿੱਚ ਟੀਵੀ ਵੀ ਨਜ਼ਰ ਆ ਰਿਹਾ ਹੈ। ਘਰ ਦਾ ਤਾਲਾ ਟੁੱਟਿਆ ਹੋਇਆ ਮਿਲਿਆ।
ਪੁਲਸ ਦੀ ਕਾਰਵਾਈ
ਪੁਲਸ ਦੇ ਮੁਤਾਬਕ, ਮੈਰੀ ਕਾਮ ਘਰ ਨਹੀਂ ਹਨ, ਇਸ ਲਈ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਸਮਾਨ ਚੋਰੀ ਹੋਇਆ ਹੈ। ਮੈਰੀ ਕਾਮ ਦੇ ਕੋਚ ਘਰ ’ਤੇ ਪਹੁੰਚੇ ਹਨ ਅਤੇ ਸਮਾਨ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ ਪੰਜ ਟੀਮਾਂ ਚੋਰਾਂ ਦੀ ਤਲਾਸ਼ ਵਿੱਚ ਲਗਾਈਆਂ ਗਈਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।