ਦਿੱਲੀ ਪੁਲਸ ''ਚ ਵੱਡਾ ਫੇਰਬਦਲ, 40 ਸੀਨੀਅਰ IPS ਅਫਸਰਾਂ ਦਾ ਤਬਾਦਲਾ

Saturday, Sep 25, 2021 - 08:32 PM (IST)

ਦਿੱਲੀ ਪੁਲਸ ''ਚ ਵੱਡਾ ਫੇਰਬਦਲ, 40 ਸੀਨੀਅਰ IPS ਅਫਸਰਾਂ ਦਾ ਤਬਾਦਲਾ

ਨਵੀਂ ਦਿੱਲੀ - ਦਿੱਲੀ ਪੁਲਸ ਵਿੱਚ ਸ਼ਨੀਵਾਰ ਨੂੰ ਵੱਡਾ ਫੇਰਬਦਲ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲਾ ਨੇ ਅੱਜ 40 ਆਈ.ਪੀ.ਐੱਸ. ਅਧਿਕਾਰੀਆਂ ਦਾ ਟਰਾਂਸਫਰ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਸਪੈਸ਼ਲ ਪੁਲਸ ਕਮਿਸ਼ਨਰ ਪੱਧਰ ਦੇ 11 ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਵੀ ਸ਼ਾਮਲ ਹਨ। ਉਥੇ ਹੀ, ਡੀ.ਸੀ.ਪੀ. ਅਤੇ ਅਡੀਸ਼ਨਲ ਡੀ.ਸੀ.ਪੀ. ਪੱਧਰ ਦੇ 29 ਅਧਿਕਾਰੀਆਂ ਦਾ ਵੀ ਟਰਾਂਸਫਰ ਕੀਤਾ ਗਿਆ ਹੈ। ਟਰਾਂਸਫਰ ਕੀਤੇ ਜਾਣ ਵਾਲਿਆਂ ਵਿੱਚ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ, ਰਾਬਿਨ ਹਿਬੂ ਅਤੇ ਮੁਕਤੇਸ਼ ਚੰਦਰ ਅਤੇ ਡੀ.ਸੀ.ਪੀ. ਜਸਮੀਤ ਸਿੰਘ, ਇੰਗਿਤ ਪ੍ਰਤਾਪ ਸਿੰਘ, ਰਾਜੀਵ ਰੰਜਨ ਵਰਗੇ ਕਈ ਵੱਡੇ ਨਾਮ ਵੀ ਸ਼ਾਮਲ ਹਨ। ਡਿਪਟੀ ਸਕੱਤਰ (ਹੋਮ-1) ਪਵਨ ਕੁਮਾਰ ਵਲੋਂ ਸ਼ਨੀਵਾਰ ਨੂੰ ਇਹ ਟਰਾਂਸਫਰ ਆਰਡਰ ਜਾਰੀ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News