ਪਣਡੁੱਬੀ ਰੋਕੂ ਹੈਲੀਕਾਪਟਰਾਂ ਦਾ ਦੂਜਾ ਸਕੁਐਡਰਨ ਸਮੁੰਦਰੀ ਫੌਜ ’ਚ ਸ਼ਾਮਲ

Thursday, Dec 18, 2025 - 12:17 AM (IST)

ਪਣਡੁੱਬੀ ਰੋਕੂ ਹੈਲੀਕਾਪਟਰਾਂ ਦਾ ਦੂਜਾ ਸਕੁਐਡਰਨ ਸਮੁੰਦਰੀ ਫੌਜ ’ਚ ਸ਼ਾਮਲ

ਪਣਜੀ, (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਨੇ ਬੁੱਧਵਾਰ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਦੀ ਮੌਜੂਦਗੀ ’ਚ ਆਈ. ਐੱਨ. ਐੱਸ. ਹੰਸਾ ਨੇਵੀ ਅੱਡੇ ’ਤੇ ਪਣਡੁੱਬੀ ਰੋਕੂ ਐੱਮ. ਐੱਸ. 60 ਆਰ (ਰੋਮੀਓ) ਹੈਲੀਕਾਪਟਰਾਂ ਦੇ ਦੂਜੇ ਸਕੁਐਡਰਨ ਆਈ.ਐੱਨ.ਐੱਸ. 335 ‘'ਓਸਪ੍ਰੇ’ ਨੂੰ ਸੇਵਾ ’ਚ ਸ਼ਾਮਲ ਕੀਤਾ।

ਇਸ ਮੌਕੇ 'ਤੇ ਆਪਣੇ ਸੰਬੋਧਨ ’ਚ ਸਮੁੰਦਰੀ ਫੌਜ ਦੇ ਮੁਖੀ ਨੇ ਕਿਹਾ ਕਿ ਵਧ ਰਹੇ ਰਾਸ਼ਟਰੀ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੈ। ਅੱਜ ਦਾ ਲਾਂਚ ਇਕ ਬਹੁਤ ਹੀ ਮਹੱਤਵਪੂਰਨ ਪਲ ’ਤੇ ਆਇਆ ਹੈ । ਭਾਰਤ ਸਰਕਾਰ ਵੱਲੋਂ ਫਲੀਟ ਏਅਰ ਆਰਮ ਦੀ ਸਥਾਪਨਾ ਦੀ ਪ੍ਰਵਾਨਗੀ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ।

ਅਮਰੀਕਾ ਵੱਲੋਂ ਬਣਾਇਆ ਗਿਆ ਐੱਮ. ਐੱਸ. -60 ਆਰ ਸੀਹਾਕ ਜਾਂ ਰੋਮੀਓ ਹੈਲੀਕਾਪਟਰ ਕਈ ਤਰ੍ਹਾਂ ਦੇ ਅਤਿ-ਆਧੁਨਿਕ ਹਥਿਆਰਾਂ ਤੇ ਉਪਕਰਣਾਂ ਨਾਲ ਲੈਸ ਹੈ। ਇਸ ’ਚ ਅਤਿ-ਆਧੁਨਿਕ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਸਮਰੱਥਾ ਹੈ। ਇਹ ਅਤਿ-ਆਧੁਨਿਕ ਸੈਂਸਰਾਂ ਨਾਲ ਵੀ ਲੈਸ ਹੈ।


author

Rakesh

Content Editor

Related News