ਜੈਰਾਮ ਸਰਕਾਰ ਦਾ ਵੱਡਾ ਫੇਰਬਦਲ,10 ਜ਼ਿਲਿਆਂ ਦੇ ਡੀ.ਸੀ. ਬਦਲੇ

Friday, Jan 05, 2018 - 05:30 PM (IST)

ਜੈਰਾਮ ਸਰਕਾਰ ਦਾ ਵੱਡਾ ਫੇਰਬਦਲ,10 ਜ਼ਿਲਿਆਂ ਦੇ ਡੀ.ਸੀ. ਬਦਲੇ

ਸ਼ਿਮਲਾ (ਵਿਕਾਸ)— ਹਿਮਾਚਲ ਪ੍ਰਦੇਸ਼ ਦੇ ਸੀ. ਐੈੱਮ ਬਣਨ ਤੋਂ ਬਾਅਦ ਜੈਰਾਮ ਠਾਕੁਰ ਸਰਕਾਰ ਨੇ ਪਹਿਲਾਂ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ ਕੀਤਾ ਹੈ। ਪ੍ਰਦੇਸ਼ ਸਰਕਾਰ ਨੇ 10 ਜ਼ਿਲਿਆਂ ਦੇ ਡੀ.ਸੀ. ਬਦਲ ਦਿੱਤੇ ਹਨ। ਆਓ ਜਾਣਦੇ ਹਨ ਕਿ ਕੌਣ ਕਿਥੇ ਗਿਆ।

1. ਮੰਡੀ ਜਿਲਾ ਦੇ ਡਿਪਟੀ ਕਮਿਸ਼ਨਰ ਮਦਨ ਚੌਹਾਨ ਨੂੰ ਖੁਰਾਕ ਸਪਲਾਈ ਵਿਭਾਗ 'ਚ ਡਾਇਰੈਕਟਰ ਲਗਾਇਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਰੁਗਦੇਵ ਮਿਲਿੰਦ ਠਾਕੁਰ ਜ਼ਿਲਾ ਦੇ ਨਵੇਂ ਡੀ.ਸੀ. ਹੋਣਗੇ।
2. ਸ਼ਿਮਲਾ 'ਚ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੂੰ ਸ਼ਹਿਰੀ ਵਿਕਾਸ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਹੁਣ ਸ਼ਿਮਲਾ ਜ਼ਿਲਾ ਦੀ ਜਿੰਮੇਵਾਰੀ ਅਮਿਤ ਕਸ਼ਯਪ ਨੂੰ ਦਿੱਤੀ ਗਈ ਹੈ।
3 ਸੋਲਨ ਜ਼ਿਲੇ ਦੇ ਡੀ. ਸੀ. ਰਾਕੇਸ਼ ਕੰਵਰ ਨੂੰ ਪੰਚਾਇਤੀ ਰਾਜ ਵਿਭਾਗ 'ਚ ਡਾਇਰੈਕਟਰ ਲਗਾਇਆ ਗਿਆ ਹੈ। ਲਲਿਤ ਜੈਨ ਹੁਣ ਡੀ.ਸੀ. ਸੋਲਨ ਹੋਣਗੇ।
4. ਸਿਰਮੌਰ ਜਿਲਾ ਦੇ ਡੀ. ਸੀ. ਬਲਬੀਰ ਬਡਾਲੀਆਂ ਨੂੰ ਆਵਾਜਾਈ ਮਹਿਕਮੇ 'ਚ ਡਾਇਰੈਕਟਰ ਬਣਾ ਕੇ ਭੇਜਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾਂ 'ਤੇ ਲਲਿਤ ਜੈਨ ਸਿਰਮੌਰ ਦੇ ਨਵੇਂ ਡੀ. ਸੀ. ਹੋਣਗੇ।
5. ਹਮੀਰਪੁਰ ਦੇ ਡੀ. ਸੀ. ਸੰਦੀਪ ਕਦਮ ਨੂੰ ਆਈ.ਟੀ. ਵਿਭਾਗ 'ਚ ਡਾਇਰੈਕਟਰ ਲਗਾਇਆ ਗਿਆ ਹੈ। ਰਾਕੇਸ਼ ਕੁਮਾਰ ਪ੍ਰਜਾਪਤੀ ਹੁਣ ਹਮੀਰਪੁਰ ਦੇ ਡਿਪਟੀ ਕਮਿਸ਼ਨਰ ਹੋਣਗੇ।
6. ਕਾਂਗੜਾ ਦੇ ਡਿਪਟੀ ਕਮਿਸ਼ਨਰ ਸੀ. ਪੀ. ਵਰਮਾ ਵੀ ਬਦਲ ਦਿੱਤੇ ਗਏ ਹਨ। ਉਨ੍ਹਾਂ ਨੂੰ ਵਿਭਾਗ 'ਚ ਸਪੈਸ਼ਲ ਸੈਕ੍ਰੇਟਰੀ ਬਣਾਇਆ ਗਿਆ ਹੈ। ਸੰਦੀਪ ਕੁਮਾਰ ਕਾਂਗੜਾ ਜ਼ਿਲਾ ਦੇ ਨਵੇਂ ਡੀ.ਸੀ. ਹੋਣਗੇ।
7. ਬਿਲਾਸਪੁਰ ਜ਼ਿਲਾ ਦੇ ਡੀ.ਸੀ. ਰੁਗਦੇਵ ਮਿਲਿੰਦ ਠਾਕੁਰ ਮੰਡੀ ਭੇਜ ਦਿਤੇ ਗਏ ਹਨ। ਉਨ੍ਹਾਂ ਦੀ ਜਗ੍ਹਾ ਵਿਵੇਕ ਭਾਟੀਆ ਬਿਲਾਸਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ।
8. ਚੰਬਾ ਦੇ ਡਿਪਟੀ ਕਮਿਸ਼ਨਰ ਸੁਦੇਸ਼ ਮੋਖਟਾ ਦਾ ਤਬਾਦਲਾ ਸੈਰ-ਸਪਾਟਾ ਵਿਭਾਗ 'ਚ ਬਤੌਰ ਨਿਦੇਸ਼ਕ ਕੀਤਾ ਗਿਆ ਹੈ। ਹਰੀਕੇਸ਼ ਮੀਣਾ ਨੂੰ ਚੰਬਾ ਜ਼ਿਲਾ ਦੀ ਜਿੰਮੇਵਾਰੀ ਦਿੱਤੀ ਗਈ ਹੈ।
9. ਲਾਹੌਲ ਦੇ ਡੀ.ਸੀ. ਦੇਵਾ ਸਿੰਘ ਨੇਗੀ ਨੂੰ ਸ਼ਿਮਲਾ 'ਚ ਸੇਟਲਮੈਂਟ ਅਫ਼ਸਰ ਲਗਾਇਆ ਗਿਆ ਹੈ। ਲਾਹੌਲ ਸਿਪਤੀ 'ਚ ਹੁਣ ਅਸ਼ਵਨੀ ਕੁਮਾਰ ਚੌਧਰੀ ਡਿਪਟੀ ਕਮਿਸ਼ਨ ਹੋਣਗੇ।
10. ਕਿਨੌਰ ਜਿਲਾ ਦੇ ਡੀ. ਸੀ. ਐੈੱਨ.ਕੇ. ਲੱਠ ਨੂੰ ਵੀ ਹਟਾ ਕੇ ਉਨ੍ਹਾਂ ਨੂੰ ਐੈੱਸ. ਸੀ. ਅਤੇ ਓ.ਬੀ.ਸੀ. ਵਿਭਾਗ 'ਚ ਡਾਇਰੈਕਟਰ ਲਗਾਇਆ ਗਿਆ ਗਿਆ ਹੈ। ਗੋਪਾਲ ਚੰਦ ਨੂੰ ਕਿਨੌਰ ਦਾ ਨਵਾਂ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ।


Related News