1 ਮਿੰਟ ''ਚ 10 ਵਾਰ ਬੋਲਿਆ ''Shut Up'' ! ਮਹਿਲਾ ਪ੍ਰਿੰਸੀਪਲ ''ਤੇ ਹੋ ਗਈ ਵੱਡੀ ਕਾਰਵਾਈ

Tuesday, Apr 28, 2026 - 02:20 PM (IST)

1 ਮਿੰਟ ''ਚ 10 ਵਾਰ ਬੋਲਿਆ ''Shut Up'' ! ਮਹਿਲਾ ਪ੍ਰਿੰਸੀਪਲ ''ਤੇ ਹੋ ਗਈ ਵੱਡੀ ਕਾਰਵਾਈ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਨਬੀਮ ਇੰਗਲਿਸ਼ ਮੀਡੀਅਮ ਸਕੂਲ ਦੀ ਪ੍ਰਿੰਸੀਪਲ ਮਮਤਾ ਮਿਸ਼ਰਾ ਨੇ ਇੱਕ ਮਹਿਲਾ ਮਾਪਿਆਂ ਦੀ ਸ਼ਰੇਆਮ ਬੇਇੱਜ਼ਤੀ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਖ਼ਿਲਾਫ਼ FIR ਦਰਜ ਕਰ ਲਈ ਹੈ ਅਤੇ ਸਕੂਲ ਦੀ ਮਾਨਤਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕੀ ਹੈ ਪੂਰਾ ਮਾਮਲਾ? 
ਪੀੜਤ ਮਹਿਲਾ ਨੀਲਮ ਵਰਮਾ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਲਈ ਕੋਰਸ ਬਾਹਰੋਂ ਖਰੀਦ ਲਿਆ ਸੀ, ਪਰ ਸਕੂਲ ਪ੍ਰਬੰਧਕਾਂ ਵੱਲੋਂ 1200 ਰੁਪਏ ਦੀਆਂ ਵਾਧੂ ਚਾਰ ਕਾਪੀਆਂ ਸਕੂਲੋਂ ਹੀ ਖਰੀਦਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਨੀਲਮ ਇਸ ਸਬੰਧੀ ਪ੍ਰਿੰਸੀਪਲ ਕੋਲ 10 ਦਿਨਾਂ ਦੀ ਮੋਹਲਤ ਮੰਗਣ ਗਈ, ਤਾਂ ਪ੍ਰਿੰਸੀਪਲ ਨੇ ਆਪਣਾ ਆਪਾ ਖੋ ਦਿੱਤਾ।

 

ਬਦਸਲੂਕੀ ਦੀਆਂ ਹੱਦਾਂ ਪਾਰ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਿੰਸੀਪਲ ਮਮਤਾ ਮਿਸ਼ਰਾ ਨੇ ਮਹਿਲਾ ਨੂੰ ਇੱਕ ਮਿੰਟ ਵਿੱਚ 10 ਤੋਂ ਵੱਧ ਵਾਰ 'Shut Up' ਕਿਹਾ। ਇੰਨਾ ਹੀ ਨਹੀਂ, ਦੋਸ਼ ਹੈ ਕਿ ਉਨ੍ਹਾਂ ਨੇ ਮਹਿਲਾ ਲਈ 'ਬਲੱਡੀ ਫੂਲ', 'ਸੂਰ' ਅਤੇ 'ਗੰਵਾਰ' ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕੀਤੀ।

ਪ੍ਰਸ਼ਾਸਨਿਕ ਅਤੇ ਕਾਨੂੰਨੀ ਕਾਰਵਾਈ
 ਮਾਮਲਾ ਤੂਲ ਫੜਦਾ ਦੇਖ ਪੁਲਿਸ ਨੇ ਪ੍ਰਿੰਸੀਪਲ ਵਿਰੁੱਧ SC-ST ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜ਼ਿਲ੍ਹਾ ਬੇਸਿਕ ਸਿੱਖਿਆ ਅਫ਼ਸਰ (BSA) ਅਜੀਤ ਸਿੰਘ ਨੇ ਸਕੂਲ ਦਾ ਨਿਰੀਖਣ ਕਰਨ ਤੋਂ ਬਾਅਦ ਪ੍ਰਿੰਸੀਪਲ ਦੇ ਸਕੂਲ ਵਿੱਚ ਦਾਖ਼ਲੇ 'ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਬੀ.ਐਸ.ਏ. ਨੇ ਸਪੱਸ਼ਟ ਕੀਤਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਅਭਿਭਾਵਕਾਂ ਨਾਲ ਅਜਿਹਾ ਮਾੜਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News