ਵੱਡਾ ਹਾਦਸਾ: ਮੰਦਰ 'ਚ ਬਿਜਲੀ ਦਾ ਕਰੰਟ ਫੈਲਣ ਕਾਰਨ ਮਚੀ ਭਾਜੜ, 2 ਲੋਕਾਂ ਦੀ ਮੌਤ, 40 ਜ਼ਖਮੀ
Monday, Jul 28, 2025 - 09:19 AM (IST)

ਬਾਰਾਬੰਕੀ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸਾਉਣ ਦੇ ਤੀਜੇ ਸੋਮਵਾਰ ਨੂੰ ਜ਼ਿਲ੍ਹੇ ਦੇ ਹੈਦਰਗੜ੍ਹ ਇਲਾਕੇ ਵਿੱਚ ਸਥਿਤ ਪ੍ਰਸਿੱਧ ਅਵਸਾਨੇਸ਼ਵਰ ਮਹਾਦੇਵ ਮੰਦਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਮੰਦਰ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਜਲਾਭਿਸ਼ੇਕ ਦੌਰਾਨ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਭਾਜੜ ਮਚ ਗਈ। ਇਸ ਹਾਦਸੇ ਵਿੱਚ 2 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂਕਿ 40 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਲੋਨੀਕਤਰਾ ਥਾਣਾ ਖੇਤਰ ਦੇ ਮੁਬਾਰਕਪੁਰਾ ਪਿੰਡ ਦਾ ਰਹਿਣ ਵਾਲਾ 22 ਸਾਲਾ ਪ੍ਰਸ਼ਾਂਤ ਅਤੇ ਇੱਕ ਹੋਰ ਸ਼ਰਧਾਲੂ ਸ਼ਾਮਲ ਹੈ। ਦੋਵਾਂ ਨੂੰ ਇਲਾਜ ਲਈ ਤ੍ਰਿਵੇਦੀਗੰਜ ਸੀਐੱਚਸੀ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਫ਼ਿਲਮ 'ਪਾਇਰੇਸੀ' 'ਚ ਸ਼ਾਮਲ ਲੋਕਾਂ ਨੂੰ ਹੋਵੇਗੀ 3 ਸਾਲ ਤੱਕ ਦੀ ਕੈਦ! ਲੱਗੇਗਾ ਮੋਟਾ ਜੁਰਮਾਨਾ
ਕਿਵੇਂ ਹੋਇਆ ਹਾਦਸਾ?
ਸਥਾਨਕ ਚਸ਼ਮਦੀਦਾਂ ਮੁਤਾਬਕ, ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ, ਜਦੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਲਾਭਿਸ਼ੇਕ ਲਈ ਮੰਦਰ ਦੇ ਕੰਪਲੈਕਸ ਵਿੱਚ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਇੱਕ ਬਾਂਦਰ ਨੇ ਬਿਜਲੀ ਦੀ ਤਾਰ 'ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਤਾਰ ਟੁੱਟ ਗਈ ਅਤੇ ਮੰਦਰ ਕੰਪਲੈਕਸ ਦੇ ਟੀਨ ਸ਼ੈੱਡ 'ਤੇ ਡਿੱਗ ਗਈ। ਤਾਰ ਡਿੱਗਦੇ ਹੀ ਸ਼ੈੱਡ ਵਿੱਚ ਕਰੰਟ ਆ ਗਿਆ ਜਿਸ ਕਾਰਨ ਉੱਥੇ ਮੌਜੂਦ ਲੋਕ ਘਬਰਾ ਗਏ ਅਤੇ ਭਾਜੜ ਮਚ ਗਈ। ਡੀਐੱਮ ਸਮੇਤ ਸਾਰੇ ਅਧਿਕਾਰੀ ਮੌਕੇ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ : ਹੁਣ ਆਸਾਨੀ ਨਾਲ ਮਿਲੇਗੀ ਰੇਲ ਟਿਕਟ! IRCTC 'ਚ 2.5 ਕਰੋੜ ਤੋਂ ਜ਼ਿਆਦਾ ਯੂਜ਼ਰ ਆਈਡੀ ਬੰਦ
ਹਰਿਦੁਆਰ ਦੇ ਮਨਸਾ ਦੇਵੀ ਮੰਦਰ 'ਚ ਭਾਜੜ
ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਐਤਵਾਰ ਸਵੇਰੇ ਹਰਿਦੁਆਰ ਦੇ ਮਸ਼ਹੂਰ ਮਨਸਾ ਦੇਵੀ ਮੰਦਰ ਵਿੱਚ ਭਾਜੜ ਮਚੀ ਸੀ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਪਤਾ ਲੱਗਾ ਸੀ ਕਿ ਕਾਂਵੜ ਯਾਤਰਾ ਤੋਂ ਬਾਅਦ ਰਸਤਾ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ ਸਨ ਅਤੇ ਭੀੜ ਕਾਰਨ ਹਫੜਾ-ਦਫੜੀ ਮਚ ਗਈ ਸੀ। ਹਾਦਸੇ ਵਿੱਚ 15 ਲੋਕ ਜ਼ਖਮੀ ਵੀ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8