ਵੱਡਾ ਹਾਦਸਾ: ਸਟੀਲ ਪਲਾਂਟ ''ਚ ਲੱਗੀ ਭਿਆਨਕ ਅੱਗ, 4 ਮਜ਼ਦੂਰਾਂ ਦੀ ਮੌਤ

Wednesday, Jan 01, 2025 - 12:36 AM (IST)

ਵੱਡਾ ਹਾਦਸਾ: ਸਟੀਲ ਪਲਾਂਟ ''ਚ ਲੱਗੀ ਭਿਆਨਕ ਅੱਗ, 4 ਮਜ਼ਦੂਰਾਂ ਦੀ ਮੌਤ

ਨੈਸ਼ਨਲ ਡੈਸਕ : ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਗੁਜਰਾਤ ਦੇ ਸੂਰਤ 'ਚ ਹਜ਼ੀਰਾ ਇੰਡਸਟਰੀਅਲ ਏਰੀਆ ਸਥਿਤ ਇਕ ਸਟੀਲ ਪਲਾਂਟ 'ਚ ਮੰਗਲਵਾਰ ਸ਼ਾਮ ਨੂੰ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੂਰਤ ਦੇ ਪੁਲਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਕਿ ਇਹ ਘਟਨਾ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਲਿਮਟਿਡ (ਏਐੱਮਐੱਨਐੱਸ ਇੰਡੀਆ) ਵਿਖੇ ਵਾਪਰੀ। ਉਨ੍ਹਾਂ ਕਿਹਾ, “ਸਾਨੂੰ ਸੂਚਨਾ ਮਿਲੀ ਹੈ ਕਿ ਅੱਗ ਬਲਦੇ ਕੋਲੇ ਦੇ ਅਚਾਨਕ ਫੈਲਣ ਕਾਰਨ ਪਲਾਂਟ ਦੇ ਇਕ ਹਿੱਸੇ ਵਿਚ ਫੈਲ ਗਈ। ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੌਰਾਨ ਉਹ ਪਲਾਂਟ ਦੀ ਲਿਫਟ ਵਿਚ ਸਨ।

ਇਹ ਵੀ ਪੜ੍ਹੋ : LPG ਤੋਂ ਲੈ ਕੇ UPI ਤਕ, ਨਵਾਂ ਸਾਲ ਸ਼ੁਰੂ ਹੁੰਦੇ ਹੀ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ

ਗਹਿਲੋਤ ਨੇ ਦੱਸਿਆ ਕਿ ਫੈਕਟਰੀ ਇੰਸਪੈਕਟਰ ਪੁਲਸ ਨਾਲ ਮਿਲ ਕੇ ਘਟਨਾ ਦੀ ਜਾਂਚ ਕਰਨਗੇ। ਹਜ਼ੀਰਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੋਈ ਅਚਾਨਕ ਮੌਤ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਮਾਰੇ ਗਏ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਕੋਰੈਕਸ ਪਲਾਂਟ 'ਚ ਉਪਕਰਨ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News