ਰੀਵਾ ''ਚ ਵੱਡਾ ਹਾਦਸਾ : ਖਾਲੀ ਪਈ ਇਮਾਰਤ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ

Sunday, Aug 04, 2024 - 12:07 AM (IST)

ਰੀਵਾ ''ਚ ਵੱਡਾ ਹਾਦਸਾ : ਖਾਲੀ ਪਈ ਇਮਾਰਤ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ

ਰੀਵਾ : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਖਾਲੀ ਪਈ ਇਮਾਰਤ ਦੀ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਅਤੇ ਇਕ ਬੱਚਾ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਗੜ੍ਹ ਥਾਣਾ ਖੇਤਰ ਦੇ ਇਕ ਨਿੱਜੀ ਸਕੂਲ ਨੇੜੇ ਵਾਪਰੀ। ਰੀਵਾ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ ਮਹਿੰਦਰ ਸਿੰਘ ਸੀਕਰਵਾਰ ਨੇ ਦੱਸਿਆ ਕਿ 'ਸਨਰਾਈਜ਼ ਪਬਲਿਕ' ਸਕੂਲ ਦੇ ਬੱਚੇ ਘਰ ਜਾ ਰਹੇ ਸਨ ਜਦੋਂ ਨੇੜੇ ਖਾਲੀ ਪਈ ਇਮਾਰਤ ਦੀ ਕੰਧ ਉਨ੍ਹਾਂ 'ਤੇ ਡਿੱਗ ਗਈ।

ਇਹ ਵੀ ਪੜ੍ਹੋ : ਮਹਿਲਾ ਇੰਸਪੈਕਟਰ ਨਾਲ 'ਇਸ਼ਕ ਮਟੱਕਾ' ਕਰਨ ਵਾਲੇ ਥਾਣਾ ਇੰਚਾਰਜ ਨੂੰ ਚੰਗਾ ਮਾਂਜਿਆ, ਵੇਖੋ Video

ਡੀਐੱਮ ਪ੍ਰਤਿਭਾ ਪਾਲ ਨੇ ਦੱਸਿਆ ਕਿ ਬੱਚੇ ਉਸ ਸਮੇਂ 'ਕੇਅਰਟੇਕਰ' ਨਾਲ ਘਰ ਜਾ ਰਹੇ ਸਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਚਾਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਕ ਔਰਤ ਅਤੇ ਇਕ ਹੋਰ ਬੱਚਾ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਰੀਵਾ ਲਿਜਾਣ ਦੀ ਸਲਾਹ ਦਿੱਤੀ ਗਈ।

ਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਮਲਬਾ ਹਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦੀ ਹੀ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦਿੱਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਪਛਾਣ ਅੰਕਿਤਾ ਗੁਪਤਾ (5), ਮਾਨਿਆ ਗੁਪਤਾ (7), ਸਿਧਾਰਥ ਗੁਪਤਾ (5) ਅਤੇ ਅਨੁਜ ਪ੍ਰਜਾਪਤੀ (5) ਵਜੋਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News