ਗੰਗਾ ਨਦੀ ''ਚ ਵਾਪਰਿਆ ਵੱਡਾ ਹਾਦਸਾ, ਨਹਾਉਂਦੇ ਸਮੇਂ ਡੁੱਬਣ ਕਾਰਨ ਨਾਬਾਲਗ ਸਣੇ 4 ਨੌਜਵਾਨਾਂ ਦੀ ਮੌਤ

Wednesday, Feb 26, 2025 - 11:36 PM (IST)

ਗੰਗਾ ਨਦੀ ''ਚ ਵਾਪਰਿਆ ਵੱਡਾ ਹਾਦਸਾ, ਨਹਾਉਂਦੇ ਸਮੇਂ ਡੁੱਬਣ ਕਾਰਨ ਨਾਬਾਲਗ ਸਣੇ 4 ਨੌਜਵਾਨਾਂ ਦੀ ਮੌਤ

ਨੈਸ਼ਨਲ ਡੈਸਕ : ਪਟਨਾ 'ਚ ਬੁੱਧਵਾਰ ਨੂੰ ਗੰਗਾ ਨਦੀ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਇਕ ਨਾਬਾਲਗ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਲਾਪਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਪ ਮੰਡਲ ਪੁਲਸ ਅਧਿਕਾਰੀ (ਐੱਸਡੀਪੀਓ), (ਪਟਨਾ ਨਗਰ 2) ਸ਼੍ਰੀ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਜਨੀਸ਼ ਕੁਮਾਰ (23), ਅਭਿਸ਼ੇਕ ਕੁਮਾਰ (22), ਵਿਸ਼ਾਲ (22) ਅਤੇ ਗੋਵਿੰਦ (16) ਵਜੋਂ ਹੋਈ ਹੈ।

ਲਾਪਤਾ ਲੜਕੇ ਦੀ ਪਛਾਣ ਮੁਹੰਮਦ ਰੇਹਾਨ (13) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਵਾਪਰੀ, ਜਦੋਂ ਗਾਂਧੀ ਮੈਦਾਨ ਥਾਣੇ ਅਧੀਨ ਪੈਂਦੇ ਕੁਲੈਕਟਰ ਘਾਟ ਵਿਖੇ ਦੋ ਨਾਬਾਲਗ ਲੜਕਿਆਂ ਸਮੇਤ 5 ਨੌਜਵਾਨ ਗੰਗਾ ਨਦੀ ਵਿੱਚ ਨਹਾ ਰਹੇ ਸਨ। ਚਸ਼ਮਦੀਦਾਂ ਮੁਤਾਬਕ ਉਹ ਅਚਾਨਕ ਡੂੰਘੇ ਪਾਣੀ ਵਿੱਚ ਫਿਸਲ ਗਏ।

ਇਹ ਵੀ ਪੜ੍ਹੋ : ਜ਼ਮੀਨ ਮਾਲਕਾਂ ਨੂੰ ਅਣਮਿੱਥੇ ਸਮੇਂ ਲਈ ਇਸ ਦੀ ਵਰਤੋਂ ਤੋਂ ਰੋਕਿਆ ਨਹੀਂ ਜਾ ਸਕਦਾ : ਸੁਪਰੀਮ ਕੋਰਟ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਐੱਸਡੀਆਰਐੱਫ ਦੇ ਜਵਾਨਾਂ ਨਾਲ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੇ ਜਵਾਨਾਂ ਨੇ ਇੱਕ ਨਾਬਾਲਗ ਲੜਕੇ ਸਮੇਤ 4 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇੱਕ ਨਾਬਾਲਗ ਲੜਕਾ ਲਾਪਤਾ ਹੈ। ਐੱਸਡੀਪੀਓ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : 17 ਲੱਖ ਤੱਕ ਦੀ ਸੈਲਰੀ 'ਤੇ ਵੀ ਨਹੀਂ ਲੱਗੇਗਾ ਇੱਕ ਵੀ ਰੁਪਏ ਦਾ ਟੈਕਸ, ਜਾਣੋ ਇਹ ਹੈ ਤਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News