ਬਰਫ਼ਬਾਰੀ ਕਾਰਨ ਅਸਥਾਈ ਤੌਰ ''ਤੇ ਬੰਦ ਹੋਈ ਇਹ ਮੁੱਖ ਸੜਕ, ਅਲਰਟ ਜਾਰੀ

Saturday, Nov 30, 2024 - 11:18 AM (IST)

ਬਰਫ਼ਬਾਰੀ ਕਾਰਨ ਅਸਥਾਈ ਤੌਰ ''ਤੇ ਬੰਦ ਹੋਈ ਇਹ ਮੁੱਖ ਸੜਕ, ਅਲਰਟ ਜਾਰੀ

ਸ਼੍ਰੀਨਗਰ : ਜੇਕਰ ਤੁਸੀਂ ਵੀ ਜੰਮੂ-ਕਸ਼ਮੀਰ ਦੇ ਇਸ ਰਸਤੇ ਰਾਹੀਂ ਆ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਦੱਸ ਦੇਈਏ ਕਿ ਬਰਫ਼ਬਾਰੀ ਕਾਰਨ ਬਾਂਦੀਪੋਰਾ-ਗੁਰੇਜ਼ ਰੋਡ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਸਵੇਰੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਾਜ਼ਦਾਨ ਟੌਪ 'ਤੇ ਤਾਜ਼ਾ ਬਰਫ਼ਬਾਰੀ ਕਾਰਨ ਬਾਂਦੀਪੋਰਾ-ਗੁਰੇਜ਼ ਸੜਕ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਮੱਦੇਨਜ਼ਰ ਡਰਾਈਵਰਾਂ ਅਤੇ ਯਾਤਰੀਆਂ ਨੂੰ ਸੜਕ 'ਤੇ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਔਰਤਾਂ ਨੂੰ ਮਿਲਣਗੇ 1000 ਰੁਪਏ, ਜਲਦੀ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਰਾਜ਼ਦਾਨ ਟਾਪ 'ਤੇ ਅੱਜ ਸਵੇਰੇ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਸ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। SDM ਗੁਰੇਜ਼ ਮੁਖਤਾਰ ਅਹਿਮਦ ਨੇ ਇਸ ਸੜਕ ਨੂੰ ਬੰਦ ਕਰਨ ਦਾ ਕਾਰਨ ਬਰਫ਼ਬਾਰੀ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਗੁਰੇਜ਼-ਬਾਂਦੀਪੋਰਾ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਡਰਾਈਵਰਾਂ ਅਤੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਸੜਕ ਦੀ ਵਰਤੋਂ ਨਾ ਕਰਨ ਦੀ ਆਪਣੀ ਸਲਾਹ ਨੂੰ ਦੁਹਰਾਇਆ ਹੈ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News