ਊਨਾ ''ਚ ਪਟਾਕਾ ਕਾਰਖਾਨੇ ''ਚ ਹੋਏ ਧਮਾਕੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ : ਜੈਰਾਮ ਠਾਕੁਰ
Wednesday, Mar 02, 2022 - 03:39 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਊਨਾ 'ਚ ਗੈਰ-ਕਾਨੂੰਨੀ ਪਟਾਕਾ ਕਾਰਖਾਨੇ 'ਚ ਹੋਏ ਧਮਾਕਾ ਮਾਮਲੇ ਦੇ ਮੁੱਖ ਦੋਸ਼ੀ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਿਸਫ਼ੋਟ 'ਚ ਹੁਣ ਤੱਕ 11 ਲੋਕ ਮਾਰੇ ਗਏ ਹਨ। ਠਾਕੁਰ ਨੇ ਦੱਸਿਆ ਕਿ ਪੁਲਸ ਡਾਇਰੈਕਟਰ ਜਨਰਲ (ਡੀ.ਆਈ.ਜੀ.) ਸੁਮੇਧਾ ਦਿਵੇਦੀ ਦੀ ਅਗਵਾਈ ਵਾਲੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ ਮੁੰਬਈ ਤੋਂ ਰੋਹਿਤ ਪੁਰੀ ਨੂੰ ਗ੍ਰਿਫ਼ਤਾਰ ਕੀਤਾ।
ਠਾਕੁਰ ਨੇ ਇਹ ਜਾਣਕਾਰੀ ਬਜਟ ਸੈਸ਼ਨ 'ਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਦੇ ਭਾਸ਼ਣ 'ਤੇ ਚਰਚਾ ਦੌਰਾਨ ਦਿੱਤੀ। ਦੱਸਣਯੋਗ ਹੈ ਕਿ 22 ਫਰਵਰੀ ਨੂੰ ਊਨਾ ਸਥਿਤ ਗੈਰ-ਕਾਨੂੰਨੀ ਪਟਾਕਾ ਕਾਰਖਾਨੇ 'ਚ ਹੋਏ ਵਿਸਫ਼ੋਟ 'ਚ 6 ਪ੍ਰਵਾਸੀ ਮਜ਼ਦੂਰ ਮਾਰੇ ਗਏ ਸਨ ਅਤੇ 14 ਲੋਕ ਝੁਲਸ ਗਏ ਸਨ। 5 ਹੋਰ ਲੋਕਾਂ ਨੇ ਬਾਅਦ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹੁਣ ਤੱਕ ਕੁੱਲ 11 ਲੋਕਾਂ ਦੀ ਜਾਨ ਜਾ ਚੁਕੀ ਹੈ। ਕਾਰਖਾਨੇ ਦੇ ਪ੍ਰਬੰਧਕ ਦੀਪਕ ਕੁਮਾਰ ਰਾਣਾ ਨੂੰ 23 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।