ਕੀ ਤੁਸੀਂ ਕਦੇ ਗਾਂਧੀ ਨੂੰ ਸਾਈਕਲ ਚਲਾਉਂਦੇ ਦੇਖਿਆ ਹੈ?

09/29/2019 10:59:37 AM

ਨਵੀਂ ਦਿੱਲੀ— ਕੀ ਤੁਸੀਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਾਈਕਲ ਚਲਾਉਂਦੇ ਹੋਏ ਕਦੇ ਦੇਖਿਆ ਹੈ? ਸ਼ਾਇਦ ਨਹੀਂ ਦੇਖਿਆ ਹੋਵੇਗਾ। ਸੂਚਨਾ ਪ੍ਰਸਾਰਣ ਮੰਤਰਾਲੇ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਗਾਂਧੀ ਜੀ ਦੀ ਇਕ 'ਕੌਫੀ ਟੇਬਲ ਕਿਤਾਬ' ਪ੍ਰਕਾਸ਼ਿਤ ਕੀਤੀ ਹੈ। ਇਸ ਕਿਤਾਬ ਵਿਚ ਅਜਿਹੀਆਂ ਅਨੇਕ ਇਤਿਹਾਸਕ ਤਸਵੀਰਾਂ ਹਨ, ਜੋ ਕਿਸੇ ਕਿਤਾਬ ਵਿਚ ਨਹੀਂ ਮਿਲਣਗੀਆਂ। ਇਸ ਕਿਤਾਬ 'ਚ ਇਕ ਤਸਵੀਰ ਵਿਚ ਰਾਸ਼ਟਰ ਪਿਤਾ ਸਾਈਕਲ ਚਲਾਉਂਦੇ ਦੇਖੇ ਜਾ ਸਕਦੇ ਹਨ। ਇਹ ਤਸਵੀਰਾਂ ਗਾਂਧੀ ਜੀ ਦੀ ਜੀਵਨ ਯਾਤਰਾ ਨੂੰ ਇਸ ਰੂਪ ਵਿਚ ਦਿਖਾਉਂਦੀ ਹੈ, ਜੋ ਹੁਣ ਤਕ ਤੁਸੀਂ ਕਿਸੇ ਕਿਤਾਬਾਂ 'ਚ ਨਹੀਂ ਪੜ੍ਹਿਆ ਜਾਂ ਕਿਤੇ ਦੇਖਿਆ ਵੀ ਨਹੀਂ ਹੋਵੇਗਾ। ਇਸ ਕਿਤਾਬ 'ਚ 550 ਬਲੈਕ ਐਂਡ ਵ੍ਹਾਈਟ ਤਸਵੀਰਾਂ ਸ਼ਾਮਲ ਹਨ, ਜਿਨ੍ਹਾਂ 'ਚ ਗਾਂਧੀ ਜੀ ਦੇ ਪਿਤਾ ਕਰਮਚੰਦ ਉੱਤਮਚੰਦ ਗਾਂਧੀ ਅਤੇ ਮਾਤਾ ਪੁਤਲੀ ਬਾਈ ਦੀ ਵੀ ਤਸਵੀਰ ਹੈ। 

ਗਾਂਧੀ ਜੀ ਦੇ ਪਿਤਾ ਰਾਜਕੋਟ ਵਿਚ ਦੀਵਾਨ ਸਨ। ਇਸ ਕੌਫੀ ਟੇਬਲ ਕਿਤਾਬ 'ਚ ਗਾਂਧੀ ਜੀ ਦੇ ਉਸ ਘਰ ਅਤੇ ਕਮਰੇ ਦੀ ਵੀ ਤਸਵੀਰ ਹੈ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ ਰਾਜਕੋਟ ਦੇ ਉਸ ਪ੍ਰਾਇਮਰੀ ਸਕੂਲ ਤੋਂ ਇਲਾਵਾ ਅਲਫਰੇਡ ਹਾਈ ਸਕੂਲ ਦੀ ਵੀ ਤਸਵੀਰ ਹੈ, ਜਿੱਥੇ ਗਾਂਧੀ ਜੀ ਨੇ ਪੜ੍ਹਾਈ ਕੀਤੀ। ਇਸ ਵਿਚ ਭਾਵਨਗਰ 'ਚ ਸਥਿਤ ਸ਼ਾਮਲਦਾਸ ਕਾਲਜ ਦੀ ਵੀ ਤਸਵੀਰ ਹੈ। ਗਾਂਧੀ ਜੀ ਦੀ ਪਹਿਲੀ ਤਸਵੀਰ ਉਦੋਂ ਖਿੱਚੀ ਗਈ, ਜਦੋਂ ਉਹ 7 ਸਾਲ ਦੇ ਸਨ। ਉਹ ਤਸਵੀਰ ਵੀ ਇਸ ਕਿਤਾਬ ਵਿਚ ਹੈ। ਸਾਲ 1886 'ਚ ਉਨ੍ਹਾਂ ਦੇ ਭਰਾ ਲਕਸ਼ਮਣਦਾਸ ਨਾਲ ਵੀ ਇਕ ਤਸਵੀਰ ਵੀ ਇਸ ਕਿਤਾਬ ਵਿਚ ਹੈ, ਉਦੋਂ ਗਾਂਧੀ ਜੀ ਦੀ ਉਮਰ 17 ਸਾਲ ਸੀ। ਇਸ ਤੋਂ ਪਹਿਲਾਂ 14 ਸਾਲ ਦੀ ਉਮਰ 'ਚ ਆਪਣੇ ਇਕ ਸਕੂਲੀ ਦੋਸਤ ਨਾਲ ਵੀ ਉਨ੍ਹਾਂ ਦੀ ਤਸਵੀਰ ਹੈ, ਜੋ ਆਮ ਤੌਰ 'ਤੇ ਕਿਸੇ ਕਿਤਾਬ ਵਿਚ ਨਹੀਂ ਮਿਲਦੀ।


Tanu

Content Editor

Related News