ਮਹਾਤਮਾ ਗਾਂਧੀ ਦੀਆਂ ਚਿੱਠੀਆਂ, ਨਿੱਜੀ ਵਸਤੂਆਂ ਦੀ ਜਲਦ ਹੋਵੇਗੀ ਨਿਲਾਮੀ

Friday, Aug 14, 2026 - 08:49 AM (IST)

ਮਹਾਤਮਾ ਗਾਂਧੀ ਦੀਆਂ ਚਿੱਠੀਆਂ, ਨਿੱਜੀ ਵਸਤੂਆਂ ਦੀ ਜਲਦ ਹੋਵੇਗੀ ਨਿਲਾਮੀ

ਨਵੀਂ ਦਿੱਲੀ (ਏਜੰਸੀ) : ਮਹਾਤਮਾ ਗਾਂਧੀ ਦੇ ਨਿੱਜੀ ਜੀਵਨ ਦੀ ਦੁਰਲੱਭ ਝਲਕ ਜਲਦ ਹੀ ਦੇਖਣ ਨੂੰ ਮਿਲੇਗੀ ਜਦੋਂ ਆਨੰਦ ਟੀ. ਹਿੰਗੋਰਾਨੀ ਦੇ ਸੰਗ੍ਰਹਿ ਦੀ ਸੈਫਰਨਆਰਟ ਕੰਪਨੀ ਵੱਲੋਂ ਨਿਲਾਮੀ ਕੀਤੀ ਜਾਵੇਗੀ। ਇਸ ਸੰਗ੍ਰਹਿ ਵਿਚ ਰਾਸ਼ਟਰਪਿਤਾ ਦੀਆਂ ਚਿੱਠੀਆਂ, ਹੱਥ-ਲਿਖਤਾਂ, ਤਸਵੀਰਾਂ ਅਤੇ ਨਿੱਜੀ ਵਸਤੂਆਂ ਸ਼ਾਮਲ ਹਨ।

ਇਹ ਵੀ ਪੜ੍ਹੋ : 20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS ਤੁਕਾਰਾਮ ਮੁੰਡੇ, ਐਕਸ਼ਨ ਤੋਂ ਕੰਬ ਰਹੀਆਂ ਵੱਡੀਆਂ ਕੰਪਨੀਆਂ

‘ਗਾਂਧੀ : ਫਾਰਮ ਦਿ ਕੁਲੈਕਸ਼ਨ ਆਫ਼ ਆਨੰਦ ਟੀ. ਹਿੰਗੋਰਾਨੀ’ ਨਾਂ ਤੋਂ 18-19 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿਚ ਮਹਾਤਮਾ ਗਾਂਧੀ ਨਾਲ ਜੁੜਿਆ ਇਕ ਮਹੱਤਵਪੂਰਨ ਨਿੱਜੀ ਸੰਗ੍ਰਹਿ ਪੇਸ਼ ਕੀਤਾ ਜਾਵੇਗਾ। ਇਸ ਵਿਚ 86 ਇਤਿਹਾਸਕ ਮਹੱਤਤਾ ਵਾਲੀਆਂ ਵਸਤੂਆਂ ਸ਼ਾਮਲ ਹਨ, ਜੋ ਦੋ ਦਹਾਕਿਆਂ ਤੋਂ ਵੱਧ ਦੇ ਸਮੇਂ ਨੂੰ ਦਰਸਾਉਂਦੀਆਂ ਹਨ ਅਤੇ ਮਹਾਤਮਾ ਗਾਂਧੀ ਤੇ ਸੁਤੰਤਰਤਾ ਸੰਗਰਾਮੀ ਆਨੰਦ ਟੀ. ਹਿੰਗੋਰਾਨੀ ਵਿਚਕਾਰਲੇ ਸਬੰਧਾਂ ਨੂੰ ਬਿਆਨ ਕਰਦੀਆਂ ਹਨ। ਹਿੰਗੋਰਾਨੀ ਪਰਿਵਾਰ ਨੇ ਇਸ ਸੰਗ੍ਰਹਿ ਨੂੰ ਪੀੜ੍ਹੀਆਂ ਤੋਂ ਸੁਰੱਖਿਅਤ ਰੱਖਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News