ਮਹਾਰਾਸ਼ਟਰ ਦੇ ਪਿੰਡ ’ਚ ਉਲਕਾਪਿੰਡ ਵਰਗੀਆਂ ਵਸਤੂਆਂ ਡਿੱਗੀਆਂ
Friday, Mar 07, 2025 - 12:57 PM (IST)

ਛਤਰਪਤੀ ਸੰਭਾਜੀਨਗਰ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਇਕ ਪਿੰਡ ’ਚ ਉਲਕਾਪਿੰਡ ਵਰਗੀਆਂ 2 ਵਸਤੂਆਂ ਡਿੱਗਣ ਤੋਂ ਬਾਅਦ ਖੋਜ ਲਈ ਉਨ੍ਹਾਂ ਦਾ ਇਕ ਨਮੂਨਾ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਵਡਵਾਣੀ ਤਹਿਸੀਲ ਦੇ ਖਲਵਤ ਨਿਮਗਾਓਂ ਪਿੰਡ ’ਚ ਮੰਗਲਵਾਰ ਨੂੰ ਇਹ ਵਸਤੂਆਂ ਮਿਲੀਆਂ।
ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਇਕ ਵਸਤੂ ਇਥੇ ਕਿਸਾਨ ਭੀਕਾਜੀ ਅੰਭੋਰੇ ਦੇ ਘਰ ਦੀ ਟੀਨ ਦੀ ਛੱਤ ਪਾੜ ਕੇ ਅੰਦਰ ਆ ਡਿੱਗੀ। ਚੱਟਾਨ ਵਰਗੀ ਇਕ ਹੋਰ ਵਸਤੂ ਲਾਗਲੇ ਖੇਤ ’ਚ ਮਿਲੀ।
ਛਤਰਪਤੀ ਸੰਭਾਜੀਨਗਰ ’ਚ ਐੱਮ. ਜੀ. ਐੱਮ. ਦੇ ਏ. ਪੀ. ਜੇ. ਅਬਦੁਲ ਕਲਾਮ ਐਸਟ੍ਰੋਸਪੇਸ ਐਂਡ ਸਾਇੰਸ ਸੈਂਟਰ ਦੇ ਨਿਰਦੇਸ਼ਕ ਡਾ. ਸ਼੍ਰੀਨਿਵਾਸ ਔਂਧਕਰ ਨੇ ਕਿਹਾ ਕਿ ਤਹਿਸੀਲ ਦਫ਼ਤਰ ਨੇ ਸਾਨੂੰ ਜਾਂਚ ਲਈ ਲਿਖਿਆ। ਅਸੀਂ ਮੌਕੇ ’ਤੇ ਗਏ ਅਤੇ ਅਸੀਂ ਅੱਗੇ ਦੇ ਅਧਿਐਨ ਲਈ ਇਕ ਨਮੂਨਾ ਲਿਆ ਹੈ। ਵਸਤੂ ਦਾ ਭਾਰ ਲੱਗਭਗ 280 ਗ੍ਰਾਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8