ਜਨਤਕ ਪਖਾਨੇ 'ਚ ਢਹਿ-ਢੇਰੀ ਹੋਈ ਕੰਧ, ਮਲਬੇ ਹੇਠ ਦੱਬੀ ਬੀਬੀ ਦੀ ਮੌਤ

Monday, Nov 23, 2020 - 10:35 AM (IST)

ਜਨਤਕ ਪਖਾਨੇ 'ਚ ਢਹਿ-ਢੇਰੀ ਹੋਈ ਕੰਧ, ਮਲਬੇ ਹੇਠ ਦੱਬੀ ਬੀਬੀ ਦੀ ਮੌਤ

ਮੁੰਬਈ— ਮੁੰਬਈ ਦੇ ਕੁਰਲਾ ਇਲਾਕੇ ਵਿਚ ਸੋਮਵਾਰ ਸਵੇਰੇ ਇਕ ਜਨਤਕ ਪਖਾਨੇ ਦੀ ਕੰਧ ਢਹਿ ਗਈ, ਜਿਸ ਕਾਰਨ ਇਕ ਬੀਬੀ ਮਲਬੇ ਹੇਠਾਂ ਦੱਬ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਆ ਕੇ ਬਚਾਅ ਕੰਮ ਵਿਚ ਜੁੱਟ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਬੀ ਨੂੰ ਪਖਾਨੇ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਪਰ ਹਸਪਤਾਲ 'ਚ ਇਲਾਜ ਮਗਰੋਂ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੀਬੀ ਦੀ ਉਮਰ 55 ਸਾਲ ਸੀ। 

PunjabKesari

ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਕਰੀਬ 7.45 ਵਜੇ ਵਾਪਰੀ ਸੀ। ਮੀਡੀਆ ਰਿਪੋਰਟ ਮੁਤਾਬਕ ਪਖਾਨੇ ਦੀ ਕੰਧ ਢਹਿ ਗਈ। ਘਟਨਾ ਕੁਰਲਾ ਵੈਸਟ ਵਿਚ ਨਾਜ਼ ਹੋਟਲ ਨੇੜੇ ਵਾਪਰੀ। ਜਦੋਂ ਬੀਬੀ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਜਾਣਕਾਰੀ ਮਿਲੀ ਤਾਂ ਉੱਥੇ ਪਹੁੰਚੀ ਬਚਾਅ ਟੀਮ ਨੇ ਮਲਬਾ ਹਟਾਉਣ ਦਾ ਕੰਮ ਕੀਤਾ। ਜਿਸ ਤੋਂ ਬਾਅਦ ਬੀਬੀ ਨੂੰ ਬਾਹਰ ਕੱਢਿਆ ਗਿਆ। ਬਚਾਅ ਮੁਹਿੰਮ ਸ਼ੁਰੂ ਹੋਣ ਦੌਰਾਨ ਹੀ ਉੱਥੇ ਐਂਬੂਲੈਂਸ ਮੌਜੂਦ ਰਹੀ। ਬੀਬੀ ਨੂੰ ਬਾਹਰ ਕੱਢਣ ਮਗਰੋਂ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਬੀਬੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਬੀਬੀ ਦੇ ਪੈਰ ਕੰਧ ਦੇ ਮਲਬੇ ਹੇਠਾਂ ਫਸ ਗਏ ਸਨ।


author

Tanu

Content Editor

Related News