ਮਹਾਰਾਸ਼ਟਰ : ਗਰਭਵਤੀ ਮ੍ਰਿਤਕ ਔਰਤ ਦੀ ਕੋਰੋਨਾ ਜਾਂਚ ਰਿਪੋਰਟ ਆਈ ਪਾਜ਼ੇਟਿਵ
Tuesday, May 05, 2020 - 04:50 PM (IST)

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ 'ਚ ਤਿੰਨ ਦਿਨ ਪਹਿਲਾਂ 20 ਸਾਲ ਦੀ ਇਕ ਗਰਭਵਤੀ ਔਰਤ ਦੀ ਜ਼ਿਲਾ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਮੰਗਲਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਉਹ ਕੋਰੋਨਾ ਵਾਇਰਸ (ਕੋਵਿਡ-19) ਨਾਲ ਇਨਫੈਕਟਡ ਪਾਈ ਗਈ। ਜ਼ਿਲਾ ਮੈਡੀਕਲ ਅਧਿਕਾਰੀ ਦੀ ਰਿਪੋਰਟ ਅਨੁਸਾਰ 2 ਦਿਨ ਪਹਿਲਾਂ ਇਕ 20 ਸਾਲਾ ਗਰਭਵਤੀ ਔਰਤ ਨੂੰ ਗੰਭੀਰ ਹਾਲਤ 'ਚ ਜ਼ਿਲਾ ਨਾਗਰਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉਸ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ।
ਔਰਤ 'ਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਲੱਛਣ ਸਪੱਸ਼ਟ ਹੋ ਰਹੇ ਸਨ ਅਤੇ ਇਸ ਲਈ ਉਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ ਅਤੇ ਜਾਂਚ ਰਿਪੋਰਟ 'ਚ ਉਸ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ। ਕੋਰੋਨਾ ਵਾਇਰਸ ਦੇ ਇਨਫੈਕਸ਼ ਨਾਲ ਨਾਸਿਕ ਸ਼ਹਿਰ 'ਚ ਇਹ ਕਿਸੇ ਵਿਅਕਤੀ ਦੀ ਪਹਿਲੀ ਮੌਤ ਹੈ। ਨਾਸਿਕ ਜ਼ਿਲੇ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਿਨਾਂ 'ਚ 12 ਲੋਕਾਂ ਦੀ ਮੌਤ ਮਾਲੇਗਾਂਵ 'ਚ ਹੋਈ ਹੈ।