''ਮਹਾਰਾਸ਼ਟਰ ''ਚ ਬਿਜਲੀ ਦੀ ਕੋਈ ਕਮੀ ਨਹੀਂ..!'' CM ਫੜਨਵੀਸ ਨੇ ਵਿਧਾਨਸਭਾ ''ਚ ਕੀਤਾ ਸਾਫ਼
Wednesday, Jun 24, 2026 - 05:26 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਸਪੱਸ਼ਟ ਕੀਤਾ ਕਿ ਸੂਬੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਪਾਵਰ ਕੱਟ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਹਾਲ ਹੀ ਵਿੱਚ ਬਿਜਲੀ ਦੀ ਵਧੀ ਹੋਈ ਰਿਕਾਰਡ ਮੰਗ ਨੂੰ ਸਫ਼ਲਤਾਪੂਰਵਕ ਸੰਭਾਲ ਲਿਆ ਹੈ।
ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਕਾਂਗਰਸ ਵਿਧਾਇਕ ਹੇਮੰਤ ਓਗਾਲੇ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕੋਰਾਡੀ (660 ਮੈਗਾਵਾਟ) ਅਤੇ ਨਾਸਿਕ ਦੀਆਂ ਥਰਮਲ ਪਾਵਰ ਇਕਾਈਆਂ ਵਿੱਚ 12-13 ਜੂਨ ਅਤੇ 17-19 ਜੂਨ ਦਰਮਿਆਨ ਕੁਝ ਆਰਜ਼ੀ ਤਕਨੀਕੀ ਖ਼ਰਾਬੀਆਂ ਆਈਆਂ ਸਨ। ਪਰ ਸਰਕਾਰ ਨੇ 'ਕੋਇਨਾ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ' ਅਤੇ ਹੋਰ ਸਮਝੌਤਿਆਂ ਰਾਹੀਂ ਵਾਧੂ ਬਿਜਲੀ ਲੈ ਕੇ ਸੂਬੇ ਦੀ ਸਪਲਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...
ਮੁੱਖ ਮੰਤਰੀ ਨੇ ਕੁਝ ਇਲਾਕਿਆਂ 'ਚ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਦੋ ਮੁੱਖ ਕਾਰਨ ਦੱਸੇ। ਪਹਿਲਾ ਇਹ ਕਿ ਸਰਕਾਰ 'ਫ਼ੀਡਰ ਸੈਪਰੇਟਰ' ਯੋਜਨਾ ਤਹਿਤ 75 ਫ਼ੀਸਦੀ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇ ਰਹੀ ਹੈ। ਪਰ ਕੁਝ ਪਿੰਡਾਂ ਦੇ ਘਰ ਅਜੇ ਵੀ ਖੇਤੀਬਾੜੀ ਫ਼ੀਡਰਾਂ ਨਾਲ ਜੁੜੇ ਹੋਏ ਹਨ। ਜਦੋਂ ਖੇਤੀਬਾੜੀ ਦੀ ਸਪਲਾਈ ਬੰਦ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਘਰਾਂ ਦੀ ਬਿਜਲੀ ਵੀ ਚਲੀ ਜਾਂਦੀ ਹੈ, ਜਿਸ ਨੂੰ ਲੋਕ ਗਲਤੀ ਨਾਲ ਸਰਕਾਰੀ ਬਿਜਲੀ ਕੱਟ ਸਮਝ ਲੈਂਦੇ ਹਨ।
ਪਾਵਰ ਕੱਟਾਂ ਦਾ ਦੂਜਾ ਕਾਰਨ ਬਿਜਲੀ ਦੀ ਮੰਗ ਦਾ ਅਚਾਨਕ ਵਧਣਾ ਦੱਸਿਆ ਗਿਆ ਹੈ, ਜਿਸ ਕਾਰਨ ਕੁਝ ਸਥਾਨਕ ਟ੍ਰਾਂਸਫਾਰਮਰ ਖ਼ਰਾਬ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਮੁਰੰਮਤ ਕਰ ਕੇ ਠੀਕ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮਹਾਰਾਸ਼ਟਰ ਨੇ ਇਸ ਸਾਲ 32,000 ਮੈਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਵਿਰੋਧੀ ਧਿਰ ਦੇ ਬਿਜਲੀ ਸੰਕਟ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਗਲੇ 5 ਸਾਲਾਂ ਵਿੱਚ ਹੋਣ ਵਾਲੀ 45,000 ਮੈਗਾਵਾਟ ਦੀ ਸੰਭਾਵਿਤ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਉਤਪਾਦਨ ਅਤੇ ਖਰੀਦ ਦੀ ਵਿਆਪਕ ਯੋਜਨਾ 'ਤੇ ਪਹਿਲਾਂ ਹੀ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
