ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

Sunday, Jul 26, 2026 - 04:15 PM (IST)

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਚੰਡੀਗੜ੍ਹ (ਏਜੰਸੀ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਅੰਤਯੋਦਿਆ ਪਰਿਵਾਰ ਉਤਥਾਨ ਯੋਜਨਾ ਦੇ ਅਧੀਨ ਆਯੋਜਿਤ ਅੰਤਯੋਦਿਆ ਮੇਲੇ ਉਮੀਦ, ਮੌਕਿਆਂ ਅਤੇ ਸਵੈ-ਨਿਰਭਰਤਾ ਦੇ ਪ੍ਰਤੀਕ ਹਨ। ਇਨ੍ਹਾਂ ਮੇਲਿਆਂ ਦਾ ਮਕਸਦ ਵਿਕਾਸ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚਾਉਣਾ ਹੈ ਤਾਂ ਕਿ ਕੋਈ ਵੀ ਗਰੀਬ ਜਾਂ ਲੋੜਵੰਦ ਸਰਕਾਰੀ ਯੋਜਨਾਵਾਂ ਤੋਂ ਵਾਂਝਾ ਨਾ ਰਹੇ।

ਮੁੱਖ ਮੰਤਰੀ ਐਤਵਾਰ ਨੂੰ ਕੁਰੂਕੁਸ਼ੇਤਰ ਦੇ ਲਾਡਵਾ ਸਥਿਤ ਆਈਜੀਐੱਨ ਕਾਲਜ 'ਚ ਆਯੋਜਿਤ ਅੰਤਯੋਦਿਆ ਮੇਲੇ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਕ ਹੀ ਮੰਚ 'ਤੇ 19 ਵਿਭਾਗਾਂ ਦੀਆਂ 47 ਯੋਜਨਾਵਾਂ ਦਾ ਲਾਭ ਯੋਗ ਲੋਕਾਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਗੋਬਿੰਦਪੁਰਾ ਵਾਸੀ ਤਾਰਾਚੰਦ ਨੂੰ ਪੀਐੱਮ ਸਟ੍ਰੀਟ ਵੈਂਡਰ ਯੋਜਨਾ ਦੇ ਅਧੀਨ ਸਵੀਕ੍ਰਿਤੀ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਿਰਫ਼ ਆਰਥਿਕ ਮਦਦ ਦੇਣਾ ਨਹੀਂ ਸਗੋਂ ਲੋੜਵੰਦ ਪਰਿਵਾਰਾਂ ਨੂੰ ਸਵੈ-ਰੁਜ਼ਗਾਰ, ਕੌਸ਼ਲ ਵਿਕਾਸ, ਰੁਜ਼ਗਾਰ, ਵਿੱਤੀ ਸਮਾਵੇਸ਼ ਅਤੇ ਸਮਾਜਿਕ ਕਲਿਆਣ ਯੋਜਨਾਵਾਂ ਨਾਲ ਜੋੜ ਕੇ ਆਤਮਨਿਰਭਰ ਬਣਾਉਣਾ ਹੈ। 

ਉਨ੍ਹਾਂ ਕਿਹਾ ਕਿ ਅੰਤਯੋਦਿਆ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਦੀ ਉਸ ਭਾਵਾਨਾ ਦਾ ਪ੍ਰਤੀਕ ਹੈ, ਜਿਸ 'ਚ ਸਾਰਿਆਂ ਦੇ ਕਲਿਆਣ ਦੀ ਕਾਮਨਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੇਸ਼ 'ਚ ਹੁਣ ਤੱਕ 166 ਥਾਵਾਂ 'ਤੇ ਅੰਤਯੋਦਿਆ ਮੇਲਿਆਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਮੇਲਿਆਂ ਲਈ 4.24 ਲੱਖ ਤੋਂ ਵੱਧ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ 'ਚੋਂ 1.88 ਲੱਖ ਤੋਂ ਵੱਧ ਪਰਿਵਾਰਾਂ ਨੇ ਹਿੱਸਾ ਲਿਆ। ਹੁਣ ਤੱਕ 55,422 ਯੋਗ ਲਾਭਪਾਤਰੀਆਂ ਨੂੰ ਰੋਜ਼ੀ-ਰੋਟੀ ਨਾਲ ਜੁੜੇ ਲਾਭ ਉਪਲੱਬਧ ਕਰਵਾਏ ਜਾ ਚੁੱਕੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਨਾਲ ਸਰਕਾਰੀ ਯੋਜਨਾਵਾਂ ਨੂੰ ਜੋੜਨ ਤੋਂ ਬਾਅਦ ਆਟੋ ਮੋਡ ਦੇ ਮਾਧਿਅਮ ਨਾਲ ਕਰੀਬ 40 ਲੱਖ ਪਰਿਵਾਰਾਂ ਦੇ ਬੀਪੀਐੱਲ ਕਾਰਡ ਬਣਾਏ ਗਏ ਹਨ। ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦੇ ਅਧੀਨ ਲਗਭਗ 30 ਲੱਖ ਲੋਕਾਂ ਦਾ 4,313 ਕਰੋੜ ਲੋਕਾਂ ਦੀ ਲਾਗਤ ਨਾਲ ਮੁਫ਼ਤ ਇਲਾਜ ਕਰਵਾਇਆ ਜਾ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News