ਮਹਾਰਾਸ਼ਟਰ ''ਚ ਇਕ ਦਿਨ ''ਚ 60 ਪੁਲਸ ਕਰਮਚਾਰੀ-ਅਧਿਕਾਰੀ ਕੋਰੋਨਾ ਪੀੜਤ

05/15/2020 1:29:13 PM

ਮੁੰਬਈ- ਕੋਰੋਨਾ ਯੋਧਾ ਮਹਾਰਾਸ਼ਟਰ ਪੁਲਸ ਲਈ ਵਾਇਰਸ ਲਗਾਤਾਰ ਖਤਰਨਾਕ ਸਿੱਧ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ 'ਚ 60 ਜਾਬਾਂਜ਼ ਇਸ ਦੀ ਲਪੇਟ 'ਚ ਆ ਗਏ, ਜਦੋਂ ਕਿ ਇਕ ਹੋਰ ਯੋਧਾ ਦੀ ਮੌਤ ਹੋ ਗਈ। ਮਹਾਰਾਸ਼ਟਰ ਪੁਲਸ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਫੋਰਸ ਦੇ ਕੁੱਲ 1061 ਕਰਮਚਾਰੀ ਕੋਰੋਨਾ ਦੀ ਲਪੇਟ 'ਚ ਹਨ ਅਤੇ 9 ਦੀ ਮੌਤ ਹੋ ਚੁਕੀ ਹੈ। ਇਨਫੈਕਸ਼ਨ ਪ੍ਰਭਾਵਿਤਾਂ 'ਚ 112 ਅਧਿਕਾਰੀ ਅਤੇ 949 ਪੁਲਸ ਕਰਮਚਾਰੀ ਹਨ।

ਰਾਜ 'ਚ ਮੌਜੂਦਾ ਸਮੇਂ ਚ ਫੋਰਸ ਦੇ 878 ਮਾਮਲੇ ਸਰਗਰਮ ਹਨ, ਜਿਸ 'ਚ 90 ਅਧਿਕਾਰੀ ਅਤੇ 788 ਸਿਪਾਹੀ ਹਨ। ਕੁੱਲ 174 ਠੀਕ ਹੋਏ ਹਨ, ਜਿਸ 'ਚ 22 ਅਧਿਕਾਰੀ ਅਤੇ 152 ਸਿਪਾਹੀ ਹਨ। ਪੁਲਸ ਅਨੁਸਾਰ ਕੋਰੋਨਾ ਕਾਰਨ ਮਰਨ ਵਾਲੇ ਸਾਰੇ 9 ਪੁਲਸ ਕਰਮਚਾਰੀ ਪੁਰਸ਼ ਹਨ। ਰਾਜ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 ਦੀ ਉਲੰਘਣ ਦੇ ਇਕ ਲੱਖ 7 ਹਜ਼ਾਰ 256 ਮਾਮਲੇ ਦਰਜ ਕੀਤੇ ਹਨ। ਮੁੰਬਈ ਨੂੰ ਛੱਡ ਕੇ ਕੁਆਰੰਟੀਨ ਉਲੰਘਣ ਦੇ 672 ਮਾਮਲੇ ਹਨ। ਪੁਲਸ ਫੋਰਸ 'ਤੇ ਹਮਲੇ ਦੇ 229 ਮਾਮਲੇ ਹਨ ਅਤੇ 803 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


DIsha

Content Editor

Related News