ਮਹਾਰਾਸ਼ਟਰ ਪੁਲਸ ''ਤੇ ਕੋਰੋਨਾ ਦਾ ਕਹਿਰ, ਹੁਣ ਤੱਕ 144 ਮੁਲਾਜ਼ਮਾਂ ਦੀ ਹੋਈ ਮੌਤ

08/26/2020 1:05:31 PM

ਮੁੰਬਈ- ਮਹਾਮਾਰੀ ਕੋਵਿਡ-19 ਦਾ ਮਹਾਰਾਸ਼ਟਰ ਪੁਲਸ 'ਤੇ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਸੂਬੇ 'ਚ ਕੋਰੋਨਾ ਵਾਇਰਸ 144 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਿਆ ਹੈ। ਮਹਾਰਾਸ਼ਟਰ ਪੁਲਸ ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ 'ਚ ਪਿਛਲੇ 24 ਘੰਟਿਆਂ 'ਚ ਪੁਲਸ ਮੁਲਾਜ਼ਮਾਂ ਦੇ ਇਨਫੈਕਸ਼ਨ ਦੇ 122 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 2 ਦੀ ਕੋਰੋਨਾ ਨੇ ਜਾਨ ਲੈ ਲਈ। ਕੋਰੋਨਾ ਦੀ ਲਪੇਟ 'ਚ ਹੁਣ ਤੱਕ ਕੁੱਲ 14 ਹਜ਼ਾਰ 189 ਮੁਲਾਜ਼ਮ ਆ ਚੁੱਕੇ ਹਨ।

ਇਨ੍ਹਾਂ 'ਚੋਂ 1235 ਅਧਿਕਾਰੀ ਅਤੇ 12672 ਪੁਰਸ਼ ਸਿਪਾਹੀ ਹਨ। ਜਾਨਲੇਵਾ ਕੋਰੋਨਾ ਵਾਇਰਸ 144 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਿਆ ਹੈ। ਇਸ 'ਚ 15 ਅਧਿਕਾਰੀ ਅਤੇ 129 ਪੁਲਸ ਮੁਲਾਜ਼ਮ ਹਨ। ਮੌਜੂਦਾ ਸਮੇਂ ਮਹਾਰਾਸ਼ਟਰ ਦੇ 2622 ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ ਹਨ, ਜਿਸ 'ਚੋਂ 347 ਅਧਿਕਾਰੀ ਅਤੇ 2275 ਪੁਰਸ਼ ਸਿਪਾਹੀ ਹਨ। ਕੋਰੋਨਾ ਨੂੰ 11423 ਪੁਲਸ ਮੁਲਾਜ਼ਮ ਮਾਤ ਦੇ ਚੁੱਕੇ ਹਨ, ਜਿਸ 'ਚ 1155 ਅਧਿਕਾਰੀ ਅਤੇ 10268 ਪੁਰਸ਼ ਮੁਲਾਜ਼ਮ ਹਨ।

ਦੱਸਣਯੋਗ ਹੈ ਕਿ ਕੋਰੋਨਾ ਤੋਂ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ 2204 ਘੱਟ ਕੇ 1,66,239 ਰਹਿ ਗਈ ਅਤੇ 329 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 22,794 ਹੋ ਗਿਆ। ਇਸ ਦੌਰਾਨ 12,300 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 5,14,790 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ 'ਚ ਹਨ।


DIsha

Content Editor

Related News