ਮਹਾਰਾਸ਼ਟਰ : ਵਿਦੇਸ਼ ਯਾਤਰਾ ਨਹੀਂ, ਵਿਆਹ 'ਚ ਸ਼ਾਮਲ ਹੋਣ ਕਾਰਨ ਔਰਤ ਕੋਰੋਨਾ ਪੋਜ਼ੀਟਿਵ

Saturday, Mar 21, 2020 - 01:42 PM (IST)

ਪੁਣੇ— ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨਾਲ ਭਾਰਤ 'ਚ ਹੁਣ ਤੱਕ 271 ਲੋਕ ਇਨਫੈਕਟਡ ਪਾਏ ਗਏ ਹਨ। ਦੇਸ਼ 'ਚ ਮਹਾਰਾਸ਼ਟਰ ਸਭ ਤੋਂ ਵਧ ਇਸ ਵਾਇਰਸ ਨਾਲ ਪ੍ਰਭਾਵਿਤ ਸੂਬਾ ਹੈ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਕੇ 63 ਹੋ ਗਏ ਹਨ। ਹੁਣ ਤੱਕ ਦੇਖਿਆ ਜਾ ਰਿਹਾ ਸੀ ਕਿ ਭਾਰਤ 'ਚ ਇਸ ਵਾਇਰਸ ਨਾਲ ਉਹ ਹੀ ਲੋਕ ਇਨਫੈਕਟਡ ਪਾਏ ਜਾ ਰਹੇ ਸਨ, ਜੋ ਵਿਦੇਸ਼ ਯਾਤਰਾ ਕਰ ਕੇ ਆਏ ਜਾਂ ਕਿਸੇ ਕੋਰੋਨਾ ਇਨਫੈਕਟਡ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਪਰ ਭਾਰਤ 'ਚ ਪਹਿਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਨਫੈਕਟਡ ਮਰੀਜ਼ ਨੇ ਨਾ ਵਿਦੇਸ਼ ਯਾਤਰਾ ਕੀਤੀ ਹੈ ਅਤੇ ਨਾ ਹੀ ਕਿਸੇ ਇਨਫੈਕਟਡ ਮਰੀਜ਼ ਨੂੰ ਮਿਲੀ ਹੈ।

ਹਾਲਾਂਕਿ ਇਨਫੈਕਟਡ ਔਰਤ ਨੇ ਹਾਲ ਹੀ 'ਚ ਇਕ ਵਿਆਹ ਸਮਾਰੋਹ 'ਚ ਹਿੱਸਾ ਲਿਆ ਸੀ, ਜਿੱਥੋਂ ਆਉਣ ਦੇ ਬਾਅਦ ਹੀ ਉਹ ਕੋਰੋਨਾ ਪੋਜ਼ੀਟਿਵ ਪਾਈ ਗਈ। ਹੁਣ ਪ੍ਰਸ਼ਾਸਨ ਵਲੋਂ ਮੁੰਬਈ ਤੱਕ ਕੈਬ ਤੋਂ ਉਸ ਦੇ ਸਫ਼ਰ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 40 ਸਾਲਾ ਇਕ ਔਰਤ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਭਾਰਤੀ ਹਸਪਤਾਲ 'ਚ ਭਰਤੀ ਹੈ। ਔਰਤ ਦੇ ਨਮੂਨੇ ਸਵਾਈ ਫਲੂ (ਐੱਚ1 ਐੱਨ1) ਦੇ ਖਦਸ਼ੇ ਕਾਰਨ ਜਾਂਚ ਲਈ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਨੂੰ ਭੇਜੇ ਗਏ ਸਨ, ਜਿਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕੀਤੀ ਸੀ ਪਰ ਉਹ 3 ਮਾਰਚ ਨੂੰ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨਵੀਂ ਮੁੰਬਈ ਦੇ ਵਾਸ਼ੀ ਗਈ ਸੀ। ਉਹ ਯਕੀਨੀ ਤੌਰ 'ਤੇ ਕਿਸੇ ਵਿਅਕਤੀ ਦੇ ਸੰਪਰਕ 'ਚ ਆਈ ਹੈ, ਜੋ ਵਿਦੇਸ਼ ਤੋਂ ਆਇਆ ਸੀ।''

ਔਰਤ ਦੇ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਕੋਲ ਭੇਜਿਆ ਗਿਆ ਹੈ। ਇਸ ਵਿਚ ਪੁਣੇ 'ਚ ਸ਼ੁੱਕਰਵਾਰ ਨੂੰ ਜਿਸ 25 ਸਾਲਾ ਨੌਜਵਾਨ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ, ਉਸ ਨੇ ਹਾਲ ਹੀ 'ਚ ਆਇਰਲੈਂਡ ਦੀ ਯਾਤਰਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੂੰ ਸ਼ੁੱਕਰਵਾਰ ਨੂੰ ਨਾਇਡੂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ 'ਚ ਸ਼ਾਮ ਨੂੰ ਉਸ ਦੇ ਨਮੂਨੇ ਦੀ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ।


DIsha

Content Editor

Related News