ਮਹਾਰਾਸ਼ਟਰ ''ਚ ਲੰਬੀ ਨਹੀਂ ਚੱਲੇਗੀ ਊਧਵ ਸਰਕਾਰ

Wednesday, Nov 27, 2019 - 11:53 AM (IST)

ਮਹਾਰਾਸ਼ਟਰ ''ਚ ਲੰਬੀ ਨਹੀਂ ਚੱਲੇਗੀ ਊਧਵ ਸਰਕਾਰ

ਜਲੰਧਰ (ਨਰੇਸ਼)— ਮਹਾਰਾਸ਼ਟਰ ਵਿਚ ਚੱਲ ਰਹੇ ਸਿਆਸਤ ਦੇ ਮਹਾ ਡਰਾਮੇ ਦਰਮਿਆਨ ਮੁੱਖ ਮੰਤਰੀ ਦਵਿੰਦਰ ਫੜਨਵੀਸ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਊਧਵ ਠਾਕਰੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਊਧਵ ਠਾਕਰੇ 28 ਨਵੰਬਰ ਨੂੰ ਸ਼ਾਮ 6:40 ਵਜੇ ਮੁੰਬਈ 'ਚ ਸਹੁੰ ਚੁੱਕਣਗੇ। ਜੋਤਿਸ਼ ਦੇ ਲਿਹਾਜ ਨਾਲ ਸਹੁੰ ਲਈ ਇਹ ਸਮਾਂ ਚੰਗਾ ਨਹੀਂ ਹੈ ਅਤੇ ਜੇਕਰ ਇਸ ਸਮੇਂ 'ਤੇ ਸਹੁੰ ਚੁੱਕੀ ਜਾਂਦੀ ਹੈ  ਤਾਂ ਸਰਕਾਰ ਲੰਬੀ ਨਹੀਂ ਚੱਲੇਗੀ।ਨਾਭਾ ਦੀ ਜੋਤਿਸ਼ੀ ਸਿਮੀ ਸ਼ਰਮਾ ਮੁਤਾਬਕ ਸਹੁੰ ਚੁੱਕ ਸਮਾਗਮ ਦੀ ਕੁੰਡਲੀ ਵਰਿਸ਼ ਲਗਨ ਦੀ ਨਿਕਲਦੀ ਹੈ ਅਤੇ ਲਗਨ ਦਾ ਸਵਾਮੀ ਸ਼ੁੱਕਰ 8ਵੇਂ 'ਚ ਸ਼ਨੀ, ਗੁਰੂ ਅਤੇ ਕੇਤੂ ਨਾਲ ਬੈਠਾ ਹੈ। ਲਗਨ ਦੇ ਸਵਾਮੀ ਦਾ 8ਵੇਂ ਭਾਵ 'ਚ ਚੱਲੇ ਜਾਣਾ ਆਪਣੇ ਆਪ 'ਚ ਅਸ਼ੁੱਭ ਸੰਕੇਤ ਹੈ, ਕਿਉਂਕਿ 8ਵੇਂ ਭਾਵ 'ਚ ਦੁਸ਼ਮਣ ਦੀ ਰਾਸ਼ੀ 'ਚ ਜਾ ਕੇ ਸ਼ੁੱਕਰ ਕਮਜ਼ੋਰ ਹੋ ਗਿਆ ਹੈ ਅਤੇ ਰਾਹੂ-ਕੇਤੂ ਦੇ ਵਿਚਾਲੇ ਫਸਣ ਦਾ ਮਤਲਬ ਇਹ ਹੈ ਕਿ ਸਰਕਾਰ ਅੰਤਰ ਵਿਰੋਧੀ ਅਤੇ ਅੰਦਰੂਨੀ ਸਾਜਿਸ਼ ਦਾ ਸ਼ਿਕਾਰ ਹੋ ਸਕਦੀ ਹੈ।

ਸਹੁੰ ਚੁੱਕ ਕੁੰਡਲੀ ਵਿਚ ਪਾਟਰਨਸ਼ਿਪ ਹਾਊਸ ਦਾ ਮਾਲਕ ਮੰਗਲ 6ਵੇਂ ਭਾਵ ਵਿਚ ਹੈ ਅਤੇ ਮੰਗਲ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਮੰਗਲ ਹੀ ਕੁੰਡਲੀ 'ਚ ਬਾਹਰੀ ਸਮਰਥਨ ਵਾਲੇ 12ਵੇਂ ਭਾਵ ਦਾ ਵੀ ਮਾਲਕ ਹੈ ਅਤੇ 6ਵੇਂ ਭਾਵ 'ਚ ਬੁੱਧ 'ਚ ਜਾਣ ਅਤੇ ਰਾਹੂ ਨਾਲ ਨਜ਼ਰ 'ਚ ਹੋਣ ਕਾਰਨ ਇਸ ਦੀ ਸਥਿਤੀ ਵੀ ਕਮਜ਼ੋਰ ਹੋ ਗਈ ਹੈ। ਸਹੁੰ ਚੁੱਕ ਕੁੰਡਲੀ 'ਚ ਚੰਦਰਮਾ ਕੇਤੂ ਦੇ ਨਸ਼ਕਤਰ ਮੂਲਾ ਵਿਚ ਸਥਿਤ ਹੈ ਅਤੇ ਇਹ ਗੰਡਮੂਲ ਦਾ ਨਸ਼ਕਤਰ ਹੈ, ਜਿਸ ਨੂੰ ਜੋਤਿਸ਼ੀ ਦੇ ਹਿਸਾਬ ਨਾਲ ਅਸ਼ੁੱਭ ਮੰਨਿਆ ਜਾਂਦਾ ਹੈ। ਸਿਰਫ ਚੰਦਰਮਾ ਹੀ ਨਹੀਂ ਸਗੋਂ ਗੁਰੂ ਅਤੇ ਸ਼ੁੱਕਰ ਵੀ ਮੂਲਾ ਨਸ਼ਕਤਰ 'ਚ ਹੈ। ਇਸ ਦੇ ਨਾਲ ਹੀ ਪਾਟਨਰਸ਼ਿਪ ਵਾਲੇ ਘਰ ਦਾ ਮਾਲਕ ਮੰਗਲ ਰਾਹੂ ਦੇ ਨਸ਼ਕਤਰ 'ਚ ਹੈ।

ਮੰਗਲ ਇਸ ਕੁੰਡਲੀ 'ਚ ਬਾਹਰੀ ਸਮਰਥਨ ਦੇ 12ਵੇਂ ਭਾਵ ਦਾ ਵੀ ਮਾਲਕ ਹੈ। ਸਹੁੰ ਚੁੱਕ ਕੁੰਡਲੀ 'ਚ ਚੰਦਰਮਾ ਧਨੁ ਰਾਸ਼ੀ 'ਚ ਰਹੇਗਾ ਅਤੇ ਸਰਕਾਰ ਦੇ ਗਠਨ ਸ਼ਨੀ ਦੀ ਸਾੜਸਤੀ ਵਿਚ ਹੋਵੇਗਾ। ਇਸ ਦਰਮਿਆਨ ਕੁੰਡਲੀ ਦੇ ਸਾਰੇ ਗ੍ਰਹਿ ਰਾਹੂ ਅਤੇ ਕੇਤੂ ਦੇ ਵਿਚਾਲੇ ਆ ਜਾਣ ਕਾਰਨ ਕਾਲ ਸਰਪ ਯੋਗ ਵੀ ਬਣ ਰਿਹਾ ਹੈ, ਜੋ ਕਿ ਜੋਤਿਸ਼ ਦੇ ਲਿਹਾਜ ਨਾਲ ਅਸ਼ੁੱਭ ਸਥਿਤੀ ਹੈ। ਸਹੁੰ ਚੁੱਕਣ ਸਮੇਂ ਕੇਤੂ ਦੀ ਮਹਾਦਸ਼ਾ 'ਚ ਗੁਰੂ ਕੁੰਡਲੀ 'ਚ 8ਵੇਂ ਭਾਵ ਦਾ ਮਾਲਕ ਹੈ। ਇਹ ਸਥਿਤੀ ਜੁਲਾਈ 2021 ਤਕ ਚੱਲੇਗੀ ਅਤੇ ਇਸ ਦੌਰਾਨ ਸਰਕਾਰ ਦੇ ਸਹਿਯੋਗੀਆਂ ਦੇ ਵਿਚਾਲੇ ਵਿਵਾਦ ਪੈਦਾ ਹੁੰਦੇ ਰਹਿਣਗੇ।


author

Tanu

Content Editor

Related News