ਮਹਾਰਾਸ਼ਟਰ 'ਚ ਵੱਡੀ ਵਾਰਦਾਤ, ਪਿਤਾ ਨੇ ਬੇਟਿਆਂ ਨੂੰ ਮਾਰੀਆਂ ਗੋਲੀਆਂ ਫਿਰ ਕੀਤੀ ਖੁਦਕੁਸ਼ੀ

Wednesday, Apr 29, 2020 - 03:52 PM (IST)

ਮਹਾਰਾਸ਼ਟਰ 'ਚ ਵੱਡੀ ਵਾਰਦਾਤ, ਪਿਤਾ ਨੇ ਬੇਟਿਆਂ ਨੂੰ  ਮਾਰੀਆਂ ਗੋਲੀਆਂ ਫਿਰ ਕੀਤੀ ਖੁਦਕੁਸ਼ੀ

ਚੰਦਰਪੁਰ (ਵਾਰਤਾ)— ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ ਦੇ ਬੱਲਾਰਾਪੁਰ ਇਲਾਕੇ ਵਿਚ ਇਕ 45 ਸਾਲਾ ਵਿਅਕਤੀ ਨੇ ਆਪਣੇ ਦੋ ਬੇਟਿਆਂ ਦੀ ਗੋਲੀ ਮਾਰ ਕੇ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਖੁਦਕੁਸ਼ੀ ਕਰ ਲਈ। ਗੋਲੀ ਲੱਗਣ ਨਾਲ ਇਕ ਬੇਟੇ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਬੁੱਧਵਾਰ ਭਾਵ ਅੱਜ ਦੱਸਿਆ ਕਿ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਵਾਸੀ ਮੂਲਚੰਦ ਦ੍ਰਿਵੇਦੀ ਵਜੋਂ ਕੀਤੀ ਗਈ ਹੈ, ਜੋ ਕਿ ਨਾਗਪੁਰ ਵਿਚ ਇਕ ਬੈਂਕ 'ਚ ਗਾਰਡ ਦੀ ਨੌਕਰੀ ਕਰਦਾ ਸੀ।

ਪੁਲਸ ਮੁਤਾਬਕ ਉਸ ਨੇ ਮੰਗਲਵਾਰ ਨੂੰ ਆਪਣੇ ਦੋਹਾਂ ਬੇਟਿਆਂ ਆਕਾਸ਼ (23) ਅਤੇ ਪਵਨ (19) ਨਾਲ ਝਗੜੇ ਮਗਰੋਂ ਲਾਇਸੈਂਸੀ ਬੰਦੂਕ ਨਾਲ ਪਹਿਲਾਂ ਉਨ੍ਹਾਂ ਅਤੇ ਬਾਅਦ 'ਚ ਖੁਦ ਨੂੰ ਗੋਲੀ ਮਾਰ ਲਈ। ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੂਲਚੰਦ ਦੇ ਇਕ ਬੇਟੇ ਦੀ ਹਸਪਤਾਲ ਲਿਜਾਉਣ ਦੌਰਾਨ ਮੌਤ ਹੋ ਗਈ, ਜਦਕਿ ਦੂਜੇ ਨੂੰ ਨਾਗਪੁਰ 'ਚ ਟਰਾਂਸਫਰ ਕੀਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News