ਉਧਵ ਦੀ ਰਾਹ ਹੋਵੇਗੀ ਆਸਾਨ, ਰਾਜਪਾਲ ਨੇ EC ਨੂੰ ਕਿਹਾ- ਜਲਦ ਕਰਾਓ ਵਿਧਾਨ ਪ੍ਰੀਸ਼ਦ ਦੀ ਚੋਣ
Thursday, Apr 30, 2020 - 11:30 PM (IST)
ਮੁੰਬਈ - ਕੋਰੋਨਾ ਖਿਲਾਫ ਜਾਰੀ ਜੰਗ ਵਿਚਾਲੇ ਮਹਾਰਾਸ਼ਟਰ 'ਚ ਸਿਆਸੀ ਘਮਸਾਨ ਵੀ ਜੋਰਾਂ 'ਤੇ ਹੈ। ਸੀ.ਐਮ. ਉਧਵ ਠਾਕਰੇ ਨੂੰ ਗਵਰਨਰ ਕੋਟੇ ਤੋਂ MLC ਬਣਾਏ ਜਾਣ ਦੇ ਮਾਮਲੇ 'ਤੇ ਲੰਬੇ ਸਮੇਂ ਤੋਂ ਚੁੱਪੀ ਵੱਟ ਰੱਖੀ ਰਾਜਪਾਲ ਨੇ ਚੋਣ ਕਮਿਸ਼ਨ ਨੂੰ ਜਲਦ ਵਿਧਾਨ ਪ੍ਰੀਸ਼ਦ ਦੀ 9 ਸੀਟ 'ਤੇ ਚੋਣ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਕੋਰੋਨਾ ਸੰਕਟ ਤੋਂ ਬਾਅਦ ਇਸ 9 ਸੀਟਾਂ ਲਈ ਚੋਣ ਪ੍ਰਕਿਰਿਆ ਨੂੰ ਰੋਕ ਦਿੱਤੀ ਸੀ।
ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ 9 ਖਾਲੀ ਸੀਟਾਂ 'ਤੇ ਚੋਣ ਕਰਾਇਆ ਜਾਵੇ। ਰਾਜ 'ਚ ਮੌਜੂਦਾ ਅਨਿਸ਼ਚਿਤਤਾ ਨੂੰ ਖ਼ਤਮ ਕਰਣ ਦੀ ਨਜ਼ਰ ਨਾਲ ਵਿਧਾਨ ਪ੍ਰੀਸ਼ਦ ਦੀ 9 ਸੀਟਾਂ 'ਤੇ ਚੋਣ ਦਾ ਐਲਾਨ ਹੋ, ਜੋ 24 ਅਪ੍ਰੈਲ ਤੋਂ ਖਾਲੀ ਹਨ।
ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ 'ਚ ਲਾਕਡਾਊਨ ਦੌਰਾਨ ਕਈ ਛੋਟ ਅਤੇ ਉਪਰਾਲਿਆਂ ਦਾ ਐਲਾਨ ਕੀਤਾ ਹੈ। ਅਜਿਹੇ 'ਚ ਵਿਧਾਨ ਪ੍ਰੀਸ਼ਦ ਦੇ ਚੋਣ ਕੁੱਝ ਦਿਸ਼ਾ-ਨਿਰਦੇਸ਼ਾਂ ਨਾਲ ਹੋ ਸਕਦੇ ਹਨ। ਰਾਜ ਦੇ ਮੁੱਖ ਮੰਤਰੀ ਉਧਵ ਠਾਕਰੇ ਰਾਜ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ, ਉਨ੍ਹਾਂ ਨੂੰ 27 ਮਈ ਤੋਂ ਪਹਿਲਾਂ ਪ੍ਰੀਸ਼ਦ 'ਚ ਚੁੱਣਿਆ ਹੋਇਆ ਹੋਣ ਦੀ ਜ਼ਰੂਰਤ ਹੈ।