ਮਹਾਰਾਸ਼ਟਰ ਸਰਕਾਰ ਨੇ ਰਾਜ ਵਕਫ਼ ਬੋਰਡ ਨੂੰ 10 ਕਰੋੜ ਰੁਪਏ ਦੇਣ ਦਾ ਵਾਪਸ ਲਿਆ ਹੁਕਮ

Friday, Nov 29, 2024 - 05:41 PM (IST)

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਕਫ਼ ਬੋਰਡ ਨੂੰ ਮਜ਼ਬੂਤ ​​ਕਰਨ ਲਈ 10 ਕਰੋੜ ਰੁਪਏ ਟਰਾਂਸਫਰ ਕਰਨ ਦਾ ਆਪਣਾ ਹੁਕਮ ਵਾਪਸ ਲੈ ਲਿਆ ਹੈ। ਸੂਬੇ ਦੀ ਮੁੱਖ ਸਕੱਤਰ ਸੁਜਾਤਾ ਸੌਨਿਕ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਰਾਜ ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ ਇੱਕ ਸਰਕਾਰੀ ਮਤਾ ਜਾਰੀ ਕਰਕੇ ਰਾਜ ਦੇ ਵਕਫ਼ ਬੋਰਡ ਨੂੰ ਮਜ਼ਬੂਤ ​​ਕਰਨ ਲਈ 10 ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਇਹ ਪੁੱਛੇ ਜਾਣ 'ਤੇ ਕਿ ਕੀ 28 ਨਵੰਬਰ ਦੇ ਸਰਕਾਰੀ ਪ੍ਰਸਤਾਵ ਨੂੰ ਵਾਪਸ ਲੈ ਲਿਆ ਗਿਆ ਹੈ, ਸੌਨਿਕ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਸਰਕਾਰੀ ਪ੍ਰਸਤਾਵ ਦੇ ਅਨੁਸਾਰ, ਮਹਾਰਾਸ਼ਟਰ ਰਾਜ ਵਕਫ਼ ਬੋਰਡ ਨੂੰ ਮਜ਼ਬੂਤ ​​ਕਰਨ ਲਈ 2024-25 ਲਈ 20 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਸੀ। ਇਸ ਵਿੱਚੋਂ 2 ਕਰੋੜ ਰੁਪਏ ਬੋਰਡ ਨੂੰ ਟਰਾਂਸਫਰ ਕਰ ਦਿੱਤੇ ਗਏ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News