ਮਹਾਰਾਸ਼ਟਰ ਸਰਕਾਰ ਮਰਾਠੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ : ਊਧਵ ਠਾਕਰੇ

Saturday, Aug 02, 2025 - 10:24 PM (IST)

ਮਹਾਰਾਸ਼ਟਰ ਸਰਕਾਰ ਮਰਾਠੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ : ਊਧਵ ਠਾਕਰੇ

ਮੁੰਬਈ (ਭਾਸ਼ਾ)-ਸ਼ਿਵ ਸੈਨਾ (ਉਬਾਠਾ) ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ’ਤੇ ਸੂਬੇ ਵਿਚੋਂ ਮਰਾਠੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਊਧਵ ਨੇ ਇਸਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀਆਂ ਨੂੰ ਬਰਖਾਸਤ ਨਾ ਕਰਨ ਲਈ ਦੇਵੇਂਦਰ ਫੜਨਵੀਸ ਨੂੰ ‘ਬੇਵੱਸ’ ਮੁੱਖ ਮੰਤਰੀ ਕਰਾਰ ਦਿੱਤਾ। ਮੁੰਬਈ ਦੇ ਬਾਂਦਰਾ ਸਥਿਤ ਆਪਣੇ ਨਿਵਾਸ ‘ਮਾਤੋਸ਼੍ਰੀ’ ’ਤੇ ਠਾਕਰੇ ਨੇ ਕਿਹਾ ਕਿ ਭਾਵੇਂ ਵਿਰੋਧੀ ਧਿਰ ਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦਾ ਸਬੂਤ ਦਿੱਤਾ ਸੀ ਪਰ ਉਨ੍ਹਾਂ ਨੂੰ ਸਿਰਫ਼ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਉਧਵ ਠਾਕਰੇ ਦੇ ਨਿਵਾਸ ਸਥਾਨ ਵਿਖੇ ਸ਼ੇਤਕਰੀ ਕ੍ਰਾਂਤੀ ਸੰਗਠਨ ਦਾ ਸ਼ਿਵ ਸੈਨਾ (ਉਬਾਠਾ) ਵਿਚ ਰਲੇਵਾਂ ਹੋ ਗਿਆ। ਵਿਰੋਧੀ ਪਾਰਟੀਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੰਤਰੀ ਮਾਨਿਕਰਾਓ ਕੋਕਾਟੇ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਸਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਇਕ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਉਹ ਵਿਧਾਨ ਪ੍ਰੀਸ਼ਦ ਵਿਚ ਆਨਲਾਈਨ ‘ਰੰਮੀ’ ਖੇਡਦੇ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਕੋਕਾਟੇ ਨੂੰ ਕਿਸਾਨਾਂ ਬਾਰੇ ‘ਅਸੰਵੇਦਨਸ਼ੀਲ’ ਟਿੱਪਣੀ ਲਈ ਵੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।


author

Hardeep Kumar

Content Editor

Related News