ਮਹਾਰਾਸ਼ਟਰ ''ਚ ਸੈਨੇਟਾਈਜ਼ਰ-ਹੈਂਡਵਾਸ਼ ਬਣਾਉਣ ਵਾਲੀ ਫੈਕਟਰੀ ''ਚ ਧਮਾਕਾ, 2 ਦੀ ਮੌਤ

Monday, Apr 13, 2020 - 03:02 PM (IST)

ਮਹਾਰਾਸ਼ਟਰ ''ਚ ਸੈਨੇਟਾਈਜ਼ਰ-ਹੈਂਡਵਾਸ਼ ਬਣਾਉਣ ਵਾਲੀ ਫੈਕਟਰੀ ''ਚ ਧਮਾਕਾ, 2 ਦੀ ਮੌਤ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ ਇਕ ਸੈਨੇਟਾਈਜ਼ਰ ਅਤੇ ਹੈਂਡਵਾਸ਼ ਬਣਾਉਣ ਵਾਲੀ ਫੈਕਟਰੀ 'ਚ ਸੋਮਵਾਰ ਦੁਪਹਿਰ ਧਮਾਕਾ ਹੋ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਇਕ ਜ਼ਖਮੀ ਹੋ ਗਿਆ। ਜਦੋਂ ਇਹ ਧਮਾਕਾ ਹੋਇਆ, ਉਦੋਂ ਕੰਪਨੀ ਦੇ ਅੰਦਰ 66 ਕਰਮਚਾਰੀ ਕੰਮ ਕਰ ਰਹੇ ਸਨ। ਫਿਲਹਾਲ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੁਪਹਿਰ 11.30 ਵਜੇ ਹੋਇਆ ਸੀ ਧਮਾਕਾ
ਪੁਲਸ ਅਧਿਕਾਰੀਆਂ ਅਨੁਸਾਰ, ਪਾਲਘਰ ਦੇ ਤਾਰਾਪੁਰ 'ਚ ਸਥਿਤ ਇਕ ਕੈਮੀਕਲ ਫੈਕਟਰੀ 'ਚ ਸੋਮਵਾਰ ਨੂੰ ਧਮਾਕਾ ਹੋ ਗਿਆ। ਇਹ ਫੈਕਟਰੀ ਸੈਨੇਟਾਈਜ਼ਰ ਅਤੇ ਹੈਂਡਵਾਸ਼ ਲਈ ਕੱਚਾ ਮਾਲ ਬਣਾ ਰਹੀ ਸੀ। ਫੈਕਟਰੀ ਨੇ ਕੱਚਾ ਮਾਲ ਬਣਾਉਣ ਲਈ ਅਧਿਕਾਰੀਆਂ ਤੋਂ ਮਨਜ਼ੂਰੀ ਲਈ ਸੀ। ਫੈਕਟਰੀ 'ਚ ਦੁਪਹਿਰ 11.30 ਵਜੇ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਫੈਕਟਰੀ 'ਚ 66 ਲੋਕ ਕਰ ਰਹੇ ਸਨ ਕੰਮ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚ ਗਈਆਂ ਅਤੇ ਥੋੜੀ ਦੇਰ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਹਾਦਸੇ ਦੀ ਲਪੇਟ 'ਚ ਆ ਕੇ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਇਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹਨ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਜਦੋਂ ਇਹ ਧਮਾਕਾ ਹੋਇਆ, ਉਸ ਸਮੇਂ ਫੈਕਟਰੀ 'ਚ 66 ਲੋਕ ਕੰਮ ਕਰ ਰਹੇ ਸਨ।


author

DIsha

Content Editor

Related News