ਮਹਾਰਾਸ਼ਟਰ ’ਚ ਕੈਮੀਕਲ ਫੈਕਟਰੀ ’ਚ ਧਮਾਕਾ, 2 ਮਰੇ

Thursday, Sep 12, 2024 - 07:54 PM (IST)

ਮਹਾਰਾਸ਼ਟਰ ’ਚ ਕੈਮੀਕਲ ਫੈਕਟਰੀ ’ਚ ਧਮਾਕਾ, 2 ਮਰੇ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ ’ਚ ਇਕ ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ 110 ਕਿਲੋਮੀਟਰ ਦੂਰ ਰੋਹਾ ਕਸਬੇ ਦੇ ਧਾਤਵ ਐੱਮ. ਆਈ. ਡੀ. ਸੀ. ਸਥਿਤ ਸਾਧਨਾ ਨਾਈਟ੍ਰੋ ਕੈਮ ਲਿਮਟਿਡ ਫੈਕਟਰੀ ’ਚ ਸਵੇਰੇ ਲੱਗਭਗ 11.15 ਵਜੇ ਧਮਾਕਾ ਹੋਇਆ ਸੀ। ਰਾਇਗੜ੍ਹ ਦੇ ਪੁਲਸ ਸਪਰਡੈਂਟ ਸੋਮਨਾਥ ਘਰਗੇ ਨੇ ਦੱਸਿਆ ਕਿ ਕੈਮੀਕਲ ਪਲਾਂਟ ਦੇ ਸਟੋਰੇਜ ਟੈਂਕ ’ਚ ਧਮਾਕਾ ਹੋਇਆ ਸੀ।


author

Rakesh

Content Editor

Related News