ਮਹਾਰਾਸ਼ਟਰ ਚੋਣ : ਵੈਜਨਾਥ ਜਯੋਤੀਰਲਿੰਗ ਦੇਵਸ਼ਠਾਨ ਪਹੁੰਚ ਕੇ PM ਮੋਦੀ ਨੇ ਕੀਤੀ ਪੂਜਾ

Thursday, Oct 17, 2019 - 08:20 PM (IST)

ਮਹਾਰਾਸ਼ਟਰ ਚੋਣ : ਵੈਜਨਾਥ ਜਯੋਤੀਰਲਿੰਗ ਦੇਵਸ਼ਠਾਨ ਪਹੁੰਚ ਕੇ PM ਮੋਦੀ ਨੇ ਕੀਤੀ ਪੂਜਾ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੀ ਸ਼ਾਮ ਪਰਲੀ 'ਚ ਚੋਣ ਜਨ ਸਭਾ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ ਪੀ.ਐੱਮ. ਨੇ ਇਥੇ ਸਥਿਤ ਵੈਜਨਾਥ ਜਯੋਤੀਰਲਿੰਗ ਦੇਵਸ਼ਠਾਨ ਮੰਦਰ 'ਚ ਪੂਜਾ ਅਰਚਨਾ ਕੀਤੀ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਪ੍ਰਧਾਨ ਮੰਤਰੀ ਮੋਦੀ ਜਨਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਪਰਲੀ ਸਥਿਤ ਵੈਜਨਾਥ ਜਯੋਤੀਰਲਿੰਗ ਪਹੁੰਚੇ ਅਤੇ ਪੂਜਾ ਅਰਚਨਾ ਕੀਤੀ। ਇਹ ਭਗਵਾਨ ਸ਼ਿਵ ਦੀ 12 ਜਯੋਤੀਰਲਿੰਗ 'ਚੋਂ ਇਕ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਤਾਰਾ ਅਤੇ ਪਰਲੀ 'ਚ ਦੋ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਇਥੇ ਉਨ੍ਹਾਂ ਨੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਇਕ ਦੇਸ਼, ਇਕ ਸੰਵਿਧਾ' ਦੀ ਰਾਹ 'ਚ ਧਾਰਾ 370 ਬਹੁਤ ਵੱਡਾ ਅੜਿੱਕਾ ਸੀ ਪਰ ਪਿਛਲੀ ਕਿਸੇ ਵੀ ਸਰਕਾਰ ਨੇ ਉਸ ਨੂੰ ਹਟਾਉਣ ਦੀ ਹਿੰਮਤ ਨਹੀਂ ਦਿਖਾਈ। ਮੋਦੀ ਨੇ ਮਹਾਰਾਸ਼ਟਰ ਵਿਧਾਨ ਸਭਾ ਲਈ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ 'ਚ ਸਥਿਰ ਸਰਕਾਰ ਬਣਾਉਣ ਲਈ ਲੋਕਾਂ ਵੱਲੋਂ ਦਿੱਤੇ ਗਏ ਮਜ਼ਬੂਤ ਜਨਾਦੇਸ਼ ਤੋਂ ਬਾਅਦ ਸਾਰੀ ਦੁਨੀਆ 'ਚ ਅੱਜ ਨਵੇਂ ਭਾਰਤ ਦੀ ਗੁੰਜ ਸੁਣਾਈ ਦੇ ਰਹੀ ਹੈ।


author

Inder Prajapati

Content Editor

Related News