ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 4.3 ਦੀ ਤੀਬਰਤਾ ਦਾ ਆਇਆ ਭੂਚਾਲ

Sunday, Oct 31, 2021 - 10:01 PM (IST)

ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 4.3 ਦੀ ਤੀਬਰਤਾ ਦਾ ਆਇਆ ਭੂਚਾਲ

ਗੜ੍ਹਚਿਰੌਲੀ-ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਸਿਰੋਂਚਾ ਤਾਲੁਕਾ 'ਚ ਐਤਵਾਰ ਨੂੰ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਜਾਇਦਾਦ ਜਾਂ ਜਾਨੀ ਨੁਕਸਾਨ ਦੀ ਹੁਣ ਤੱਕ ਕੋਈ ਖਬਰ ਨਹੀਂ ਹੈ।

ਇਹ ਵੀ ਪੜ੍ਹੋ : ਗਲਾਸਗੋ : ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਮੋਦੀ ਖਿਲਾਫ ਰੋਸ ਪ੍ਰਦਰਸ਼ਨ

ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ 6:48 ਵਜੇ ਰਿਕਟਰ ਪੈਮਾਨੇ 'ਤੇ 4.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਗੜ੍ਹਚਿਰੌਲੀ ਜ਼ਿਲ੍ਹਾ ਕਲੇਕਟ੍ਰੇਟ ਵੱਲੋਂ ਜਾਰੀ ਬਿਆਨ 'ਚ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 77 ਕਿਲੋਮੀਟਰ ਹੇਠਾਂ ਸੀ। ਭੂਚਾਲ ਦਾ ਝਟਕਾ ਤੇਲੰਗਾਨਾ ਦੀ ਸਰਹਦ 'ਤੇ ਪ੍ਰਾਣਹਿਤਾ ਨਦੀ ਨੇੜੇ ਜਾਫਰਾਬਾਦ ਚਕ ਪਿੰਡ 'ਚ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਚੀਨ ਦੇ 14 ਸੂਬਿਆਂ 'ਚ ਕੋਰੋਨਾ ਦੀ ਨਵੀਂ ਲਹਿਰ, 75.8 ਫੀਸਟੀ ਟੀਕਾਕਰਨ ਦੇ ਬਾਵਜੂਦ ਫਿਰ ਵਧ ਰਹੇ ਕੇਸ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News