ਪੁਣੇ ''ਚ ਕੋਵਿਡ-19 ਨਾਲ ਪੀੜਤ 55 ਸਾਲਾ ਮਰੀਜ਼ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Monday, Jul 06, 2020 - 05:32 PM (IST)

ਪੁਣੇ ''ਚ ਕੋਵਿਡ-19 ਨਾਲ ਪੀੜਤ 55 ਸਾਲਾ ਮਰੀਜ਼ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਕੋਵਿਡ-19 ਨਾਲ ਪੀੜਤ 55 ਸਾਲਾ ਇਕ ਮਰੀਜ਼ ਨੇ ਸੋਮਵਾਰ ਨੂੰ ਇਕ ਸਿੱਖਿਆ ਸੰਸਥਾ ਦੇ ਹੋਟਸਲ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਇਸ ਸਿੱਖਿਆ ਸੰਸਥਾ ਨੂੰ ਕੋਵਿਡ-19 ਮਰੀਜ਼ ਦੇਖਭਾਲ ਕੇਂਦਰ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਕੋਂਧਵਾ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਕਮਰੇ 'ਚ ਉਸ ਦਾ ਬੇਟਾ ਅਤੇ 2 ਹੋਰ ਲੋਕਾਂ ਨੂੰ ਰੱਖਿਆ ਗਿਆ ਸੀ। ਇਹ ਸਾਰੇ ਲੋਕ ਖਾਣਾ ਖਾਣ ਲਈ ਕਮਰੇ ਤੋਂ ਬਾਹਰ ਗਏ ਹੋਏ ਸਨ ਅਤੇ ਜਦੋਂ 11 ਵਜੇ ਵਾਪਸ ਆਏ ਤਾਂ ਉਨ੍ਹਾਂ ਨੇ ਵਿਅਕਤੀ ਨੂੰ ਪੱਖੇ ਨਾਲ ਲਟਕਦੇ ਹੋਏ ਦੇਖਿਆ। 

ਉਨ੍ਹਾਂ ਨੇ ਦੱਸਿਆ,''ਕਮਰੇ 'ਚ ਰਹਿ ਰਹੇ ਬੇਟੇ ਅਤੇ ਹੋਰ 2 ਮਰੀਜ਼ਾਂ ਨੇ ਦੱਸਿਆ ਕਿ ਉਹ ਤਣਾਅ 'ਚ ਸੀ। ਮ੍ਰਿਤਕ ਅਤੇ ਉਸ ਦੇ ਬੇਟੇ ਨੂੰ 2 ਦਿਨ ਪਹਿਲਾਂ ਦਾਖਲ ਕੀਤਾ ਗਿਆ ਸੀ। ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।''


author

DIsha

Content Editor

Related News