ਕੋਰੋਨਾ ਪੀੜਤ ਮਾਂ-ਧੀ ਦੀਆਂ ਲਾਸ਼ਾਂ ਘਰ ''ਚੋਂ ਬਰਾਮਦ, ਬੱਦਬੂ ਆਉਣ ''ਤੇ ਸਾਹਮਣੇ ਆਇਆ ਮਾਮਲਾ
Monday, May 03, 2021 - 06:49 PM (IST)
ਵਰਧਾ- ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੀ ਸਮੁੰਦਰਪੁਰ ਤਹਿਸੀਲ 'ਚ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾ ਵਾਇਰਸ ਨਾਲ ਪੀੜਤ ਇਕ ਜਨਾਨੀ ਅਤੇ ਉਸ ਦੀ ਧੀ ਦੀਆਂ ਸੜੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਮਿਲੀਆਂ ਹਨ। ਪੁਲਸ ਨੇ ਸੋਮਵਾਰ ਨੂੰ ਇਸ ਗੱਲ਼ ਦੀ ਜਾਣਕਾਰੀ ਦਿੱਤੀ। ਸਮੁੰਦਰਪੁਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਂ ਦੀ ਉਮਰ 80 ਸਾਲ, ਜਦੋਂ ਕਿ ਧੀ ਦੀ ਉਮਰ 45 ਸਾਲ ਸੀ। ਦੋਵੇਂ ਮਾਂ-ਧੀ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੱਖ ਸਵਾਂਗੀ ਪਿੰਡ 'ਚ ਇਕ ਘਰ 'ਚ ਰਹਿੰਦੀਆਂ ਸਨ।
ਇਹ ਵੀ ਪੜ੍ਹੋ : MBA ਨੌਜਵਾਨ ਨੂੰ ਸੈਲਿਊਟ! ਕੋਰੋਨਾ ਕਾਲ ’ਚ ਕਰ ਚੁੱਕਾ ਹੈ 100 ਤੋਂ ਵਧੇਰੇ ਲਾਸ਼ਾਂ ਦਾ ਅੰਤਿਮ ਸੰਸਕਾਰ
ਪਿੰਡ ਦੇ ਉੱਪ ਸਰਪੰਚ ਅਜੇ ਕੁਡੇ ਨੇ ਦੱਸਿਆ ਕਿ ਬਜ਼ੁਰਗ ਜਨਾਨੀ ਦੀ ਨੂੰਹ ਐਤਵਾਰ ਜਦੋਂ ਘਰ ਆਈ ਤਾਂ ਉਸ ਨੂੰ ਇੱਥੋਂ ਬੱਦਬੂ ਆਈ, ਜਿਸ ਤੋਂ ਬਾਅਦ ਉਸ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਂ-ਧੀ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ