ਮਹਾਰਾਸ਼ਟਰ ਪੁਲਸ ''ਤੇ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 153 ਮੁਲਾਜ਼ਮਾਂ ਦੀ ਹੋਈ ਮੌਤ

08/29/2020 12:49:02 PM

ਮੁੰਬਈ- ਮਹਾਮਾਰੀ ਕੋਵਿਡ-19 ਮਹਾਰਾਸ਼ਟਰ ਪੁਲਸ ਲਈ ਲਗਾਤਾਰ ਖਤਰਨਾਕ ਹੁੰਦੀ ਜਾ ਰਹੀ ਹੈ ਅਤੇ ਕੋਰੋਨਾ ਵਾਇਰਸ ਹੁਣ ਤੱਕ 153 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਿਆ ਹੈ। ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਪੁਲਸ ਮੁਲਾਜ਼ਮਾਂ 'ਚ ਇਨਫੈਕਸ਼ਨ ਦੇ 151 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਦੀ ਕੋਰੋਨਾ ਨੇ ਜਾਨ ਲੈ ਲਈ। ਕੋਰੋਨਾ ਦੀ ਲਪੇਟ 'ਚ ਹੁਣ ਤੱਕ ਕੁੱਲ 14 ਹਜ਼ਾਰ 792 ਮੁਲਾਜ਼ਮ ਆ ਚੁਕੇ ਹਨ। ਇਨ੍ਹਾਂ 'ਚੋਂ 1574 ਅਧਿਕਾਰੀ ਅਤੇ 13218 ਪੁਰਸ਼ ਸਿਪਾਹੀ ਹਨ। ਇਹ ਜਾਨਲੇਵਾ ਵਾਇਰਸ 153 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਿਆ ਹੈ। ਇਸ 'ਚ 15 ਅਧਿਕਾਰੀ ਅਤੇ 138 ਪੁਲਸ ਮੁਲਾਜ਼ਮ ਹਨ। ਮਹਾਰਾਸ਼ਟਰ ਦੇ 2772 ਪੁਲਸ ਮੁਲਾਜ਼ਮ ਕੋਰੋਨਾ ਨਾਲ ਮੌਜੂਦਾ ਸਮੇਂ ਪੀੜਤ ਹਨ, ਜਿਸ 'ਚ 358 ਅਧਿਕਾਰੀ ਅਤੇ 2414 ਪੁਰਸ਼ ਸਿਪਾਹੀ ਹਨ। ਇਨਫੈਕਸ਼ਨ ਨੂੰ 11867 ਪੁਲਸ ਮੁਲਾਜ਼ਮ ਮਾਤ ਦੇ ਚੁੱਕੇ ਹਨ, ਜਿਸ 'ਚ 1201 ਅਧਿਕਾਰੀ ਅਤੇ 10666 ਪੁਲਸ ਮੁਲਾਜ਼ਮ ਹਨ।

ਦੱਸਣਯੋਗ ਹੈ ਕਿ ਕੋਰੋਨਾ ਨਾਲ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 2,489 ਵੱਧ ਕੇ 1,81,050 ਹੋ ਗਈ ਅਤੇ 331 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 23,775 ਹੋ ਗਿਆ। ਇਸ ਦੌਰਾਨ 11,607 ਲੋਕ ਠੀਕ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 5,43,170 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ 'ਚ ਹਨ।


DIsha

Content Editor

Related News