ਕੋਰੋਨਾ ਪੀੜਤਾਂ ਲਈ 5 ਸਾਲ ਦੀਆਂ ਜੁੜਵਾ ਭੈਣਾਂ ਦਾ ਦਾਨ ਦਿਲ ਛੂਹ ਲਵੇਗਾ

04/01/2020 9:35:54 AM

ਮੁੰਬਈ— ਮਹਾਰਾਸ਼ਟਰ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨਾਲ ਜਾਰੀ ਜੰਗ 'ਚ 2 ਛੋਟੀਆਂ ਬੱਚੀਆਂ ਨੇ ਇਕ ਉਦਾਹਰਣ ਪੇਸ਼ ਕੀਤੀ ਹੈ। ਮੁੰਬਈ ਨਾਲ ਲੱਗਦੇ ਪਾਲਘਰ ਦੀਆਂ ਰਹਿਣ ਵਾਲੀਆਂ 2 ਜੁੜਵਾ ਭੈਣਾਂ ਨੇ ਆਪਣੀ ਗੁੱਲਕ (ਪਿਗੀ ਬੈਂਕ) 'ਚ ਜਮ੍ਹਾ ਕਰ ਕੇ ਰੱਖੇ ਗਏ ਪੈਸਿਆਂ ਨੂੰ ਮੁੱਖ ਮੰਤਰੀ ਰਿਲੀਫ ਫੰਡ 'ਚ ਦਾਨ ਕਰ ਦਿੱਤਾ। ਦੋਹਾਂ ਬੱਚੀਆਂ ਦਾ ਨਾਂ ਕਸ਼ਿਸ਼ ਅਤੇ ਮਿਸ਼ਟੀ ਹੈ। ਉਨ੍ਹਾਂ ਦੇ ਪਿਤਾ ਕਮਲੇਸ਼ ਗ੍ਰਾਮ ਵਿਕਾਸ ਅਧਿਕਾਰੀ ਹਨ।

7 ਹਜ਼ਾਰ ਰੁਪਏ ਕੀਤੇ ਦਾਨ
ਦੋਹਾਂ ਬੱਚੀਆਂ ਨੇ ਆਪਣੇ ਪਿਗੀ ਬੈਂਕ 'ਚ ਜਮ੍ਹਾ ਕੀਤੇ ਗਏ ਰੁਪਿਆਂ 'ਚੋਂ ਪਾਲਘਰ ਜ਼ਿਲਾ ਪ੍ਰਸ਼ਾਸਨ ਨੂੰ 7 ਹਜ਼ਾਰ 775 ਰੁਪਏ ਦੇਣ ਦਾ ਫੈਸਲਾ ਕੀਤਾ। ਕਮਲੇਸ਼ ਨੇ ਦੱਸਿਆ ਕਿ ਆਪਣੇ ਘਰਾਂ ਨੂੰ ਜਾ ਰਹੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਾਮ ਪੰਚਾਇਤ ਵਲੋਂ ਖਾਣਾ ਅਤੇ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਬੇਟੀਆਂ ਇਹ ਜਾਣਨਾ ਚਾਅ ਰਹੀਆਂ ਸਨ ਕਿ ਪੰਚਾਇਤ ਵਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਵਾਇਰਸ ਬਾਰੇ ਦੱਸਣ 'ਤੇ ਬੱਚੀਆਂ ਨੇ ਆਪਣੀ ਪਾਕੇਟ ਮਨੀ 'ਚੋਂ ਪੈਸੇ ਦੇ ਦਿੱਤੇ।

ਸਭ ਤੋਂ ਵੱਡਾ ਦਾਨ ਸਾਈਂ ਬਾਬਾ ਟਰੱਸਟ ਨੇ ਕੀਤਾ
ਦੱਸਣਯੋਗ ਹੈ ਕਿ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ਨੂੰ ਸੂਬੇ 'ਚ ਕੋਰੋਨਾ ਵਾਇਰਸ ਨਾਲ ਲੜਾਈ 'ਚ ਮਦਦ ਲਈ ਹਾਲੇ ਤੱਕ ਕੁੱਲ 93.05 ਕਰੋੜ ਰੁਪਏ ਮਿਲ ਚੁਕੇ ਹਨ। ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਹੀ ਇਸ ਫੰਡ 'ਚ 80 ਕਰੋੜ ਰੁਪਏ ਆਏ। ਅਧਿਕਾਰੀ ਨੇ ਕਿਹਾ ਕਿ ਸਭ ਤੋਂ ਵੱਡਾ ਦਾਨ ਸ਼ਿਰਡੀ ਦੇ ਸਾਈਂ ਬਾਬਾ ਟਰੱਸਟ ਵਲੋਂ ਕੀਤਾ ਗਿਆ ਹੈ, ਜਿਸ 51 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐੱਮ.ਆਈ.ਡੀ.ਸੀ.) ਦੇ ਅਧਿਕਾਰੀਆਂ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ ਆਪਣਾ ਇਕ-ਇਕ ਦਿਨ ਦੀ ਤਨਖਾਹ ਦਾਨ ਕਰਦੇ ਹੋਏ ਕੁੱਲ 11 ਕਰੋੜ ਰੁਪਏ ਦਿੱਤੇ ਹਨ।


DIsha

Content Editor

Related News