ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਬੱਸ ਖੱਡ 'ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ

04/15/2023 10:17:30 AM

ਮਹਾਰਾਸ਼ਟਰ : ਮਹਾਰਾਸ਼ਟਰ 'ਚ ਰਾਏਗੜ੍ਹ ਦੇ ਖੋਪੋਲੀ ਇਲਾਕੇ 'ਚ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਦੌਰਾਨ 25 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਫਿਲਹਾਲ ਰਾਹਤ ਕਾਰਜ ਜਾਰੀ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਦੱਸਿਆ ਜਾਨ ਦਾ ਖ਼ਤਰਾ, ਕਿਹਾ- ਜੇ ਗ਼ਲਤ ਸਾਬਤ ਹੋਇਆ ਤਾਂ ਫ਼ਾਂਸੀ 'ਤੇ ਟੰਗ ਦਿਓ

ਇਹ ਜਾਣਕਾਰੀ ਰਾਏਗੜ੍ਹ ਦੇ ਐੱਸ. ਪੀ. ਵੱਲੋਂ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਮੌਕੇ 'ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਉੱਥੇ ਹੀ ਜ਼ਖ਼ਮੀਆਂ ਦਾ ਰੈਸਕਿਊ ਕਰਕੇ ਉਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਦੇਖਦੇ ਹੀ ਦੇਖਦੇ ਸੜਕ 'ਤੇ ਰੁੜ੍ਹ ਗਿਆ ਤੇਜ਼ਾਬ, ਪੈ ਗਈਆਂ ਭਾਜੜਾਂ, ਦੇਖੋ ਪੂਰੀ ਵੀਡੀਓ

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬੱਸ 'ਚ ਗੋਰੇਗਾਂਵ ਇਲਾਕੇ ਦੀ ਇਕ ਸੰਸਥਾ ਨਾਲ ਜੁੜੇ ਲੋਕ ਸਵਾਰ ਸਨ। ਇਹ ਸਾਰੇ ਪੁਣੇ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਗਏ ਸਨ। ਪੁਣੇ ਤੋਂ ਵਾਪਸ ਆਉਂਦੇ ਸਮੇਂ ਇਨ੍ਹਾਂ ਦੀ ਬੱਸ ਖੱਡ 'ਚ ਡਿੱਗ ਗਈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News