ਮਹਾਰਾਸ਼ਟਰ ਇਮਾਰਤ ਹਾਦਸਾ : ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਤੋਂ ਬਾਅਦ ਪਿੰਡ ''ਚ ਪਸਰਿਆ ਮਾਤਮ

9/24/2020 1:30:43 PM

ਲਾਤੂਰ- ਮਹਾਰਾਸ਼ਟਰ ਦੇ ਭਿਵੰਡੀ 'ਚ ਤਿੰਨ ਮੰਜ਼ਲਾ ਇਮਾਰਤ ਦੇ ਢਹਿਣ ਨਾਲ ਹੋਏ ਹਾਦਸੇ 'ਚ ਪਿੰਡ ਦੇ 6 ਲੋਕਾਂ ਦੀ ਮੌਤ ਤੋਂ ਬਾਅਦ ਲਾਤੂਰ ਜ਼ਿਲ੍ਹੇ ਦੇ ਹੱਲੀ ਪਿੰਡ 'ਚ ਮਾਤਮ ਪਸਰਿਆ ਹੈ। ਭਿਵੰਡੀ 'ਚ ਸੋਮਵਾਰ ਨੂੰ ਇਮਾਰਤ ਦੇ ਢਹਿਣ ਦੀ ਘਟਨਾ 'ਚ ਆਰਿਫ਼ ਯੁਸੂਫ਼ ਸ਼ੇਖ (32) ਅਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਬਾਬੂਲਾਲ ਸ਼ੇਖ ਨੇ ਦੱਸਿਆ ਕਿ ਆਰਿਫ਼ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ 8 ਸਾਲ ਪਹਿਲਾਂ ਭਿਵੰਡੀ ਚੱਲਾ ਗਿਆ ਸੀ। ਆਰਿਫ਼ ਨੇ ਪਿਛਲੇ ਮਹੀਨੇ ਆਪਣੇ ਭਰਾਵਾਂ ਨੂੰ ਵੀ ਕੰਮ ਕਰਨ ਲਈ ਪਿੰਡ ਤੋਂ ਭਿਵੰਡੀ ਬੁਲਾ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ 6 ਲੋਕ 'ਜਿਲਾਨੀ ਬਿਲਡਿੰਗ' 'ਚ ਰਹਿੰਦੇ ਸਨ ਅਤੇ ਸੋਮਵਾਰ ਨੂੰ ਹਾਦਸੇ 'ਚ ਮਾਰੇ ਗਏ।

ਸ਼ੇਖ ਨੇ ਕਿਹਾ,''ਉਨ੍ਹਾਂ ਦੀ ਮਤ ਦੀ ਖ਼ਬਰ ਆਉਂਦੇ ਹੀ ਪਿੰਡ ਦੇ ਕਈ ਲੋਕ ਘਰ 'ਤੇ ਦੁੱਖ ਜਤਾਉਣ ਲਈ ਪਹੁੰਚੇ।'' ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਲਾਤੂਰ ਤੋਂ ਭਿਵੰਡੀ ਵੀ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਿਵੰਡੀ ਇਮਾਰਤ ਹਾਦਸੇ 'ਚ 18 ਬੱਚਿਆਂ ਸਮੇਤ 39 ਲੋਕਾਂ ਦੀ ਮੌਤ ਹੋਈ ਹੈ। 25 ਲੋਕਾਂ ਨੂੰ ਮਲਬੇ 'ਚੋਂ ਜਿਊਂਦੇ ਵੀ ਕੱਢਿਆ ਗਿਆ ਹੈ।


DIsha

Content Editor DIsha