ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਇਕ ਕਰੋੜ ਨੌਕਰੀਆਂ ਦੇਣ ਦਾ ਵਾਅਦਾ

10/15/2019 11:24:10 AM

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖਰ ਭਾਜਪਾ ਨੇ ਵੀ ਮੰਗਲਵਾਰ ਨੂੰ ਆਪਣਾ ਚੋਣਾਵੀ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਸੰਕਲਪ ਪੱਤਰ ਦੇ ਨਾਂ ਨਾਲ ਜਾਰੀ ਕੀਤੇ ਗਏ ਮੈਨੀਫੈਸਟੋ ਦੇ ਕਵਰਪੇਜ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਤਸਵੀਰ ਹੈ। ਇਸ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਹੋਰ ਸੀਨੀਅਰ ਨੇਤਾ ਮੌਜੂਦ ਰਹੇ। ਮੈਨੀਫੈਸਟੋ ਦਾ ਮੁੱਖ ਕੇਂਦਰ ਅਰਥ ਵਿਵਸਥਾ ਨੂੰ ਰੱਖਿਆ ਗਿਆ ਹੈ ਅਤੇ ਟ੍ਰਿਲੀਅਨ ਡਾਲਰ ਇਕੋਨਾਮੀ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਲੁਭਾਉਣ ਲਈ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਜਪਾ ਨੇ ਆਪਣੇ ਮੈਨੀਫੈਸਟੋ 'ਚ 5 ਸਾਲ ਦੇ ਕਾਰਜਕਾਲ ਦੌਰਾਨ ਇਕ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ।
ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਭਾਜਪਾ ਨੇ ਆਪਣਾ ਇਕ ਥੀਮ ਗੀਤ ਵੀ ਲਾਂਚ ਕੀਤਾ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਪ੍ਰੀਸ਼ਦ ਤੋਂ ਅਸਤੀਫਾ ਦੇ ਕੇ ਰਾਮ ਰਾਜ ਵਡਕਤੇ ਵੀ ਹੁਣ ਭਾਜਪਾ 'ਚ ਸ਼ਾਮਲ ਹੋ ਗਏ ਹਨ।

PunjabKesariਮੈਨੀਫੈਸਟੋ ਦੀਆਂ ਪ੍ਰਮੁੱਖ ਗੱਲਾਂ
1 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ
ਨਦੀਆਂ ਨੂੰ ਜੋੜਿਆ ਜਾਵੇਗਾ
ਬਾਰਸ਼ ਅਤੇ ਹੜ੍ਹ ਦੇ ਸਮੇਂ ਸਮੁੰਦਰ 'ਚ ਰੁੜਨ ਵਾਲਾ ਪਾਣੀ ਵਿਦਰਭ ਅਤੇ ਮਰਾਠਵਾੜਾ ਨਾਲ ਹੀ ਹੋਰ ਸੁੱਕੇ ਇਲਾਕਿਆਂ ਵੱਲ ਡਾਇਵਰਟ ਕੀਤਾ ਜਾਵੇਗਾ।
ਟ੍ਰਿਲੀਅਨ ਡਾਲਰ ਇਕਾਨੋਮੀ ਲਈ ਰੋਡਮੈਪ


DIsha

Content Editor

Related News