ਧੀ ਦੀ ਲਵ-ਮੈਰਿਜ ਤੋਂ ਨਾਰਾਜ਼ ਸਨ ਮਾਪੇ, ਘਸੀਟ ਕੇ ਲੈ ਆਏ ਪੇਕੇ ਘਰ, ਚੀਕਦੀ ਰਹੀ ਕੁੜੀ

05/09/2022 11:55:46 AM

ਅਮਰਾਵਤੀ– ਅਕਸਰ ਕੁੜੀ-ਮੁੰਡੇ ਵਲੋਂ ਕੀਤੀ ਗਈ ਲਵ-ਮੈਰਿਜ ਨੂੰ ਮਾਪੇ ਪ੍ਰਵਾਨਗੀ ਨਹੀਂ ਦਿੰਦੇ। ਕੁਝ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ, ਮਹਾਰਾਸ਼ਟਰ ਦੇ ਅਮਰਾਵਤੀ ’ਚ। ਇੱਥੇ ਧੀ ਦੀ ਲਵ-ਮੈਰਿਜ ਤੋਂ ਮਾਤਾ-ਪਿਤਾ ਨਾਰਾਜ਼ ਸਨ। ਨਾਰਾਜ਼ ਮਾਪੇ ਕੁੜੀ ਨੂੰ ਉਸ ਦੇ ਸਹੁਰੇ ਘਰ ਤੋਂ ਜ਼ਬਰਦਸਤੀ ਘਸੀਟ ਕੇ ਆਪਣੇ ਨਾਲ ਪੇਕੇ ਘਰ ਲੈ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਸ ਐਕਸ਼ਨ ’ਚ ਆਈ।

ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਮੇਨ ਗੇਟ ’ਤੇ ਲੱਗੇ ਮਿਲੇ ਖਾਲਿਸਤਾਨੀ ਝੰਡੇ, ਕੰਧਾਂ ’ਤੇ ਵੀ ਲਿਖਿਆ ‘ਖਾਲਿਸਤਾਨ’

ਪੁਲਸ ਨੇ ਵਿਆਹੁਤਾ ਨੂੰ ਉਸ ਦੇ ਪਤੀ ਕੋਲ ਵਾਪਸ ਛੱਡ ਦਿੱਤਾ ਹੈ। ਪੁਲਸ ਮੁਤਾਬਕ ਕੁੜੀ ਮਰਾਠਾ ਸਮਾਜ ਨਾਲ ਸਬੰਧ ਰੱਖਦੀ ਹੈ, ਜਦਕਿ ਉਸ ਨੇ ਮਾਲੀ ਸਮਾਜ ਦੇ ਮੁੰਡੇ ਨਾਲ 28 ਅਪ੍ਰੈਲ ਨੂੰ ਮੰਦਰ ’ਚ ਲਵ-ਮੈਰਿਜ ਕੀਤੀ। ਇਸ ਗੱਲ ਦੀ ਭਿਣਕ ਜਦੋਂ ਕੁੜੀ ਦੇ ਮਾਪਿਆਂ ਨੂੰ ਲੱਗੀ ਤਾਂ ਉਹ ਨਾਰਾਜ਼ ਹੋ ਗਏ ਅਤੇ ਆਪਣੀ ਧੀ ਨੂੰ ਲੈਣ ਲਈ ਉਸ ਦੇ ਸਹੁਰੇ ਘਰ ਪਹੁੰਚ ਗਏ। ਮਾਤਾ-ਪਿਤਾ ਦੇ ਨਾਲ ਕੁੱਲ 12 ਲੋਕ ਮੁੰਡੇ ਦੇ ਘਰ ਪਹੁੰਚੇ। ਉਨ੍ਹਾਂ ਨੇ ਆਪਣੀ ਕੁੜੀ ਨੂੰ ਘਰ ਚੱਲਣ ਲਈ ਕਿਹਾ ਪਰ ਜਦੋਂ ਕੁੜੀ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹ ਜ਼ਬਰਦਸਤੀ ਉਸ ਨੂੰ ਘਸੀਟ ਕੇ ਆਪਣੇ ਨਾਲ ਲੈ ਆਏ। 

ਇਹ ਵੀ ਪੜ੍ਹੋ: 5 ਉੱਚੀਆਂ ਚੋਟੀਆਂ ਨੂੰ ‘ਫਤਿਹ’ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਪ੍ਰਿਯੰਕਾ ਮੋਹਿਤੇ

ਓਧਰ ਕੁੜੀ ਦਾ ਪਤੀ ਇਸ ਦੀ ਸ਼ਿਕਾਇਤ ਲੈ ਕੇ ਪੁਲਸ ਥਾਣੇ ਗਿਆ ਪਰ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਪੁਲਸ ਉਸ ਸਮੇਂ ਹਰਕਤ ’ਚ ਆਈ, ਜਦੋਂ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਪੁਲਸ ਕੁੜੀ ਦੇ ਘਰ ਵਾਲਿਆਂ ਕੋਲ ਪਹੁੰਚੀ ਅਤੇ ਕੁੜੀ ਨੂੰ ਵਾਪਸ ਸਹੁਰੇ ਘਰ ਪਹੁੰਚਾਇਆ। ਦਰਅਸਲ ਜਦੋਂ ਕੁੜੀ ਦੇ ਘਰ ਦੇ ਉਸ ਨੂੰ ਘਸੀਟ ਕੇ ਲੈ ਕੇ ਜਾ ਰਹੇ ਸਨ ਤਾਂ ਉੱਥੇ ਮੌਜੂਦ ਕਿਸੇ ਸ਼ਖਸ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਵਾਇਰਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਹੋਟਲ ਤੋਂ ਮੰਗਵਾਏ ਸੀ ਪਰੌਂਠੇ, ਪੈਕੇਟ ਖੋਲ੍ਹਿਆ ਤਾਂ ਉੱਡ ਗਏ ਪਰਿਵਾਰ ਦੇ ਹੋਸ਼

ਕੁੜੀ ਨੇ ਇਸ ਮਾਮਲੇ ’ਚ ਆਪਣੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰਾਉਣ ਤੋਂ ਮਨਾ ਕਰ ਦਿੱਤਾ ਹੈ। ਕੁੜੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਾਪਿਆਂ ਖਿਲਾਫ ਜਾ ਕੇ ਵਿਆਹ ਕੀਤਾ ਹੈ, ਇਸ ਲਈ ਉਨ੍ਹਾਂ ਦਾ ਨਾਰਾਜ਼ ਹੋਣਾ ਵਾਜਿਬ ਹੈ। ਪੁਲਸ ਨੇ ਸਮਝੌਤਾ ਕਰਵਾ ਕੇ ਮਾਮਲੇ ਨੂੰ ਖਤਮ ਕਰਵਾ ਦਿੱਤਾ।


Tanu

Content Editor

Related News