ਮਹਾਰਾਸ਼ਟਰ ''ਚ 31 ਜਨਵਰੀ ਤੱਕ ਵਧੀ ਤਾਲਾਬੰਦੀ, ਪਹਿਲਾਂ ਤੋਂ ਲਾਗੂ ਹੈ ਰਾਤ ਦਾ ਕਰਫਿਊ
Wednesday, Dec 30, 2020 - 01:01 PM (IST)
ਮੁੰਬਈ- ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਪਾਬੰਦੀਆਂ ਨੂੰ 31 ਜਨਵਰੀ 2021 ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਨਵਾਂ ਸਾਲ ਮਨਾਉਣ ਲਈ ਘਰੋਂ ਬਾਹਰ ਨਹੀਂ ਜਾਣ ਦੀ ਅਪੀਲ ਕੀਤੀ ਹੈ। ਸੂਬਾ ਸਰਕਾਰ ਦੇ ਸਰਕੁਲਰ 'ਚ ਲੋਕਾਂ ਤੋਂ ਆਪਣੇ ਘਰਾਂ 'ਚ ਹੀ ਆਮ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਅਤੇ ਸਮੁੰਦਰ ਕਿਨਾਰੇ, ਪਾਰਕ, ਸੜਕਾਂ 'ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਸਰਕੁਲਰ 'ਚ ਵਿਸ਼ੇਸ਼ ਕਰ ਕੇ 10 ਸਾਲ ਤੋਂ ਛੋਟੇ ਬੱਚਿਆਂ ਅਤੇ 60 ਸਾਲ ਤੋਂ ਵੱਧ ਦੇ ਬਜ਼ੁਰਗਾਂ ਤੋਂ ਇਸ ਮਹਾਮਾਰੀ ਦੇ ਮੱਦੇਨਜ਼ਰ ਨਵਾਂ ਸਾਲ ਮਨਾਉਣਲਈ ਘਰੋਂ ਬਾਹਰ ਨਹੀਂ ਜਾਣ ਦੀ ਅਪੀਲ ਕੀਤੀ ਗਈ ਹੈ। ਮੁੰਬਈ 'ਚ ਨਵੇਂ ਸਾਲ 'ਤੇ ਮਰੀਨ ਡਰਾਈਵ, ਗੇਟਵੇਅ ਆਫ਼ ਇੰਡੀਆ, ਗਿਰਗਾਂਵ ਅਤੇ ਜੁਹੂ ਆਦਿ ਸਥਾਨਾਂ 'ਤੇ ਵੱਡੀ ਗਿਣਤੀ 'ਚ ਲੋਕ ਪਹੁੰਚਦੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ