ਮਹਾਰਾਸ਼ਟਰ ਪੁਲਸ 'ਤੇ ਛਾਇਆ ਕੋਰੋਨਾ ਸੰਕਟ, 1 ਹਜ਼ਾਰ ਤੋਂ ਵੱਧ ਕਰਮਚਾਰੀ ਪਾਜ਼ੇਟਿਵ
Thursday, May 14, 2020 - 02:31 PM (IST)
ਮੁੰਬਈ-ਕੋਰੋਨਾ ਯੋਧਾ ਮਹਾਰਾਸ਼ਟਰ ਪੁਲਸ ਦੇ ਲਈ ਕੋਰੋਨਾ ਵਾਇਰਸ ਬਹੁਤ ਹੀ ਖਤਰਨਾਕ ਸਾਬਿਤ ਹੋ ਰਿਹਾ ਹੈ। ਅੱਜ ਭਾਵ ਵੀਰਵਾਰ ਤੱਕ 1001 ਪੁਲਸ ਕਰਮਚਾਰੀ ਅਤੇ ਅਧਿਕਾਰੀ ਇਸ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਦਕਿ 8 ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਪੁਲਸ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਸ ਦੇ ਕੁੱਲ 1001 ਕਰਮਚਾਰੀ ਕੋਰੋਨਾ ਦੀ ਚਪੇਟ 'ਚ ਹਨ, ਜਿਨ੍ਹਾਂ 'ਚ 107 ਅਧਿਕਾਰੀ ਅਤੇ 894 ਪੁਲਸ ਕਰਮਚਾਰੀ ਹਨ। ਸੂਬੇ 'ਚ ਮੌਜੂਦਾ ਸਮੇਂ 851 ਮਾਮਲੇ ਸਰਗਰਮ ਹਨ, ਜਿਨ੍ਹਾਂ 'ਚ 89 ਅਧਿਕਾਰੀ ਅਤੇ 762 ਸਿਪਾਹੀ ਹਨ। 142 ਠੀਕ ਹੋ ਚੁੱਕੇ ਹਨ,ਜਿਨ੍ਹਾਂ 8 ਅਧਿਕਾਰੀ ਅਤੇ 124 ਸਿਪਾਹੀ ਸ਼ਾਮਲ ਹਨ।
ਸੂਬਾ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 ਦੇ ਉਲੰਘਣ ਦੇ 1 ਲੱਖ ਛੇ ਹਜ਼ਾਰ 569 ਮਾਮਲੇ ਦਰਜ ਕੀਤੇ ਹਨ। ਮੁੰਬਈ ਨੂੰ ਛੱਡ ਕੇ ਕੁਆਰੰਟੀਨ ਉਲੰਘਣ ਦੇ 669 ਮਾਮਲੇ ਹਨ। ਪੁਲਸ 'ਤੇ ਹਮਲੇ ਦੇ 218 ਮਾਮਲੇ ਅਤੇ 770 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ
ਦੱਸਣਯੋਗ ਹੈ ਕਿ ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 3722 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦਾ ਅੰਕੜਾ 78003 ਤੱਕ ਪਹੁੰਚ ਚੁੱਕਿਆ ਹੈ ਜਦਕਿ 134 ਲੋਕਾਂ ਦੀ ਮੌਤ ਹੋਣ ਕਾਰਨ 2549 ਲੋਕ ਇਸ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਇਨ੍ਹਾਂ 'ਚੋਂ 26235 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਬੁਰਾ ਹਾਲ ਮਹਾਰਾਸ਼ਟਰ ਅਤੇ ਗੁਜਰਾਤ ਦਾ ਹੈ। ਮਹਾਰਾਸ਼ਟਰ 'ਚ ਪੀੜਤਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਸੂਬੇ ਕੋਰੋਨਾ ਵਾਇਰਸ ਦੇ ਹੁਣ ਤੱਕ 25922 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 975 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਸੂਬੇ 'ਚ 5547 ਲੋਕ ਠੀਕ ਵੀ ਹੋ ਚੁੱਕੇ ਹਨ।