ਮਹਾਰਾਸ਼ਟਰ: ਫਲੋਰ ਟੈਸਟ ਤੋਂ ਪਹਿਲਾਂ ਊਧਵ ਠਾਕਰੇ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ

06/29/2022 10:24:03 PM

ਮੁੰਬਈ-ਸੁਪਰੀਮ ਕੋਰਟ ਦੇ ਝਟਕੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਤੋਂ ਊਧਵ ਠਾਕਰੇ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕਈ ਕੋਈ ਖੋਹ ਨਹੀਂ ਸਕਦਾ। ਮੈਂ ਵਿਧਾਨ ਪ੍ਰੀਸ਼ਦ ਅਹੁਦੇ ਤੋਂ ਵੀ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਕੰਮਾਂ ਨੂੰ ਨਜ਼ਰ ਲੱਗੀ ਹੈ। ਅਸੀਂ ਸ਼ਹਿਰਾਂ ਦਾ ਨਾਂ ਬਦਲਣ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ 'ਤੇ ਉੱਠ ਰਹੇ ਸਵਾਲਾਂ 'ਤੇ CM ਮਾਨ ਨੇ ਕਾਂਗਰਸ ਨੂੰ ਦਿੱਤਾ ਤਿੱਖਾ ਜਵਾਬ (ਵੀਡੀਓ)

ਊਧਵ ਠਾਕਰੇ ਨੇ ਇਸ ਦੌਰਾਨ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦੀ ਤਾਰੀਫ਼ ਕੀਤੀ। ਊਧਵ ਠਾਕਰੇ ਨੇ ਕਿਹਾ ਕਿ ਨਿਆਂ ਦੇ ਦੇਵਤੇ ਨੇ ਫੈਸਲਾ ਕੀਤਾ ਹੈ ਕਿ ਫਲੋਰ ਟੈਸਟ ਲਈ ਕਿਹਾ ਹੈ। ਰਾਜਪਾਲ ਦਾ ਵੀ ਧੰਨਵਾਦ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਪਾਲਣਾ ਹੋਣਾ ਚਾਹੀਦਾ ਅਤੇ ਅਸੀਂ ਉਸ ਦਾ ਪਾਲਣ ਕਰਾਂਗੇ। ਸ਼ਿਵਸੈਨਾ ਮੁਖੀ ਨੇ ਬਾਗੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਤੁਹਾਡੇ ਸਾਹਮਣੇ ਆ ਕੇ ਗੱਲ ਕਰਨੀ ਸੀ। ਸੂਰਤ ਅਤੇ ਗੁਹਾਟੀ ਜਾ ਕੇ ਨਹੀਂ। ਜਿਸ ਨੂੰ ਸਾਰਾ ਕੁਝ ਦਿੱਤਾ ਉਹ ਨਾਰਾਜ਼ ਹੈ।

ਇਹ ਵੀ ਪੜ੍ਹੋ : ਸੇਨੇਗਲ ਸਮੁੰਦਰ ਤੱਟ ਨੇੜੇ ਪਲਟੀ ਕਿਸ਼ਤੀ, 13 ਲੋਕਾਂ ਦੀ ਹੋਈ ਮੌਤ ਤੇ 40 ਤੋਂ ਵੱਧ ਲਾਪਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News