ਮਹਾਰਾਸ਼ਟਰ ''ਚ ਵਾਪਰਿਆ ਟਰੇਨ ਹਾਦਸਾ, ਟੁਆਏ ਟਰੇਨ ਪਟੜੀ ਤੋਂ ਉਤਰੀ

Tuesday, Jun 06, 2023 - 01:08 PM (IST)

ਮੁੰਬਈ- ਮਹਾਰਾਸ਼ਟਰ ਦੇ ਲੋਕਪ੍ਰਿਯ ਮਾਥੇਰਾਨ ਹਿਲ ਸਟੇਸ਼ਨ ਤੋਂ ਨੇਰਲ ਜਾ ਰਹੀ ਇਕ ਟੁਆਏ ਟਰੇਨ ਪਟੜੀ ਤੋਂ ਉਤਰ ਗਈ। ਗ਼ਨੀਮਤ ਇਹ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਰੇਲਵੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 'ਚ ਟਰੇਨ ਦੇ ਇੰਜਣ ਦਾ ਇਕ ਪਹੀਆ ਜੁੰਮਾ ਪੱਟੀ ਸਟੇਸ਼ਨ ਕੋਲ ਪਟੜੀ ਤੋਂ ਉਤਰ ਗਿਆ। ਜੁੰਮਾ ਪੱਟੀ ਸਟੇਸ਼ਨ ਮੁੰਬਈ ਤੋਂ ਕਰੀਬ 95 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਮਾਥੇਰਾਨ ਤੋਂ ਰਵਾਨਾ ਹੋਈ ਸੀ। ਉਸ ਵਿਚ ਕਰੀਬ 95 ਯਾਤਰੀ ਸਵਾਰ ਸਨ।

ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਯਾਤਰੀਆਂ ਨੂੰ ਤੁਰੰਤ ਟਰੇਨ ਤੋਂ ਉਤਾਰ ਦਿੱਤਾ ਗਿਆ ਅਤੇ ਉਹ ਹੋਰ ਵਾਹਨਾਂ ਤੋ ਆਪਣੀ-ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ। ਰੇਲਵੇ ਕਾਮਿਆਂ ਮੁਤਾਬਕ ਟਰੇਨ ਨੂੰ ਰਾਤ ਕਰੀਬ 9 ਵਜੇ ਪਟੜੀ 'ਤੇ ਲਿਆਂਦਾ ਗਿਆ ਅਤੇ ਰਾਤ ਕਰੀਬ ਸਾਢੇ 10 ਵਜੇ ਉਹ ਨਰੇਲ ਸਟੇਸ਼ਨ 'ਤੇ ਵਾਪਸ ਪਰਤੀ। 

ਇਹ ਹਾਦਸਾ ਓਡੀਸ਼ਾ ਵਿਚ ਉਸ ਭਿਆਨਕ ਟਰੇਨ ਹਾਦਸੇ ਦੇ ਇਕ ਦਿਨ ਬਾਅਦ ਵਾਪਰਿਆ, ਜਿਸ ਵਿਚ 278 ਲੋਕਾਂ ਦੀ ਮੌਤ ਹੋਈ ਅਤੇ 1100 ਹੋਰ ਲੋਕ ਜ਼ਖਮੀ ਹੋਏ ਹਨ। ਨੇਰਲ-ਮਾਥੇਰਾਨ ਟੁਆਏ ਟਰੇਨ 100 ਸਾਲ ਤੋਂ ਵੱਧ ਪੁਰਾਣੀ ਹੈ। ਇਸ ਦਾ ਮਾਰਗ 21 ਕਿਲੋਮੀਟਰ ਲੰਬਾ ਹੈ। ਨੇਰਲ ਅਤੇ ਮਾਥੇਰਾਨ ਵਿਚਾਲੇ ਜੂਨ ਤੋਂ ਅਕਤੂਬਰ ਤੱਕ ਮੀਂਹ ਦੇ ਮੌਸਮ ਕਾਰਨ ਸੁਰੱਖਿਆ ਦੀ ਨਜ਼ਰ ਤੋਂ ਇਸ ਦਾ ਪਰਿਚਾਲਨ ਰੋਕ ਦਿੱਤਾ ਜਾਂਦਾ ਹੈ।


Tanu

Content Editor

Related News