ਮਹਾਰਾਸ਼ਟਰ: ਰਾਏਗੜ੍ਹ ਦੇ ਸਮੁੰਦਰੀ ਕੰਢੇ ਮਿਲੀਆਂ 8 ਲਾਸ਼ਾਂ, ‘ਪੀ305’ ਪੀੜਤਾਂ ਦੀਆਂ ਹੋਣ ਦਾ ਸ਼ੱਕ

Sunday, May 23, 2021 - 01:36 PM (IST)

ਮਹਾਰਾਸ਼ਟਰ: ਰਾਏਗੜ੍ਹ ਦੇ ਸਮੁੰਦਰੀ ਕੰਢੇ ਮਿਲੀਆਂ 8 ਲਾਸ਼ਾਂ, ‘ਪੀ305’ ਪੀੜਤਾਂ ਦੀਆਂ ਹੋਣ ਦਾ ਸ਼ੱਕ

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਸਮੁੰਦਰੀ ਕੰਢੇ 3 ਵੱਖ-ਵੱਖ ਥਾਵਾਂ ’ਤੇ 8 ਲਾਸ਼ਾਂ ਮਿਲੀਆਂ ਹਨ ਅਤੇ ਪੁਲਸ ਨੂੰ ਸ਼ੱਕ ਹੈ ਕਿ ਇਹ ਬਜਰਾ ਪੀ305 (ਸਮੁੰਦਰੀ ਜਹਾਜ਼) ਦੇ ਪੀੜਤਾਂ ਦੀਆਂ ਹੋ ਸਕਦੀਆਂ ਹਨ, ਜੋ ਕਿ ਚੱਕਰਵਾਤ ਤੌਕਤੇ ਕਾਰਨ ਡੁੱਬ ਗਿਆ ਸੀ। ਰਾਏਗੜ੍ਹ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ 8 ਲਾਸ਼ਾਂ ਵਿਚੋਂ 5 ਮੰਡਵਾ ਕੰਢੇ ਵਹਿ ਕੇ ਆਈਆਂ, ਦੋ ਅਲੀਬਾਗ ਵਿਚ ਅਤੇ ਇਕ ਲਾਸ਼ ਮੁਰੂਡ ’ਚ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਦੀ ਅਜੇ ਪਛਾਣ ਨਹੀਂ ਕੀਤੀ ਗਈ ਹੈ। ਸਥਾਨਕ ਪ੍ਰਸ਼ਾਸਨ ਅਤੇ ਸੂਬਾਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਲਾਸ਼ਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ‘ਦੇਵਦੂਤ’ ਬਣੀ ਜਲ ਸੈਨਾ, ਤੂਫਾਨ ‘ਤੌਕਤੇ’ ਕਾਰਨ ਫਸੇ ਸਮੁੰਦਰੀ ਜਹਾਜ਼ ਤੋਂ ਬਚਾਏ ਗਏ 184 ਲੋਕ

PunjabKesari

ਦੱਸ ਦੇਈਏ ਕਿ ਬਜਰਾ ਪੀ305 ਚੱਕਰਵਾਤ ਤੌਕਤੇ ਦੌਰਾਨ ਸਮੁੰਦਰੀ ਲਹਿਰਾਂ ਕਾਰਨ ਬੀਤੇ ਸੋਮਵਾਰ ਨੂੰ ਡੁੱਬ ਗਿਆ ਸੀ ਅਤੇ ਸ਼ਨੀਵਾਰ ਨੂੰ ਸਮੁੰਦਰ ਤਲ ’ਤੇ ਨਜ਼ਰ ਆਇਆ ਸੀ। ਜਲ ਸੈਨਾ ਨੇ ਦੱਸਿਆ ਕਿ ਸ਼ਨੀਵਾਰ ਨੂੰ 6 ਹੋਰ ਲਾਸ਼ਾਂ ਮਿਲਣ ਤੋਂ ਬਾਅਦ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 66 ਹੋ ਗਈ ਹੈ, ਜਦਕਿ 9 ਕਾਮੇ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਬਜਰਾ ਪੀ305 ’ਤੇ 261 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 186 ਨੂੰ ਬਚਾਅ ਲਿਆ ਗਿਆ ਹੈ।

ਇਹ ਵੀ ਪੜ੍ਹੋ: ਚੱਕਰਵਾਤ ‘ਤੌਕਤੇ’ ਕਾਰਨ ਡੁੱਬੇ ਸਮੁੰਦਰੀ ਜਹਾਜ਼ ‘ਪੀ305’ ’ਤੇ ਸਵਾਰ 26 ਲੋਕ ਅਜੇ ਵੀ ਲਾਪਤਾ

PunjabKesari

ਇਹ ਸਮੁੰਦਰੀ ਜਹਾਜ਼ ਗੁਜਰਾਤ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਲੀਆਂ ਹਵਾਵਾਂ ਅਤੇ ਉੱਚੀਆਂ ਸਮੁੰਦਰੀ ਲਹਿਰਾਂ ਕਾਰਨ ਮੁੰਬਈ ਤੱਟ ਕੋਲ ਸੋਮਵਾਰ ਸ਼ਾਮ ਨੂੰ ਡੁੱਬ ਗਿਆ ਸੀ। ਬਜਰਾ ਪੀ305 ਦੇ 9 ਲਾਪਤਾ ਕਾਮਿਆਂ ਤੋਂ ਇਲਾਵਾ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਕਿਸ਼ਤੀ ਵਾਰਾਪ੍ਰਦਾ ਦੇ ਉਨ੍ਹਾਂ 11 ਲੋਕਾਂ ਦੀ ਵੀ ਭਾਲ ਕਰ ਰਿਹਾ ਹੈ, ਜੋ ਚੱਕਰਵਾਤ ਤੋਂ ਬਾਅਦ ਲਾਪਤਾ ਹੋ ਗਏ ਸਨ।


author

Tanu

Content Editor

Related News