ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, ਸਿਆਹੀ ਦੀਆਂ ਦੋ ਲੱਖ ਬੋਤਲਾਂ ਦਾ ਦਿੱਤਾ ਆਰਡਰ

Thursday, Nov 07, 2024 - 04:33 PM (IST)

ਮੁੰਬਈ- ਮਹਾਰਾਸ਼ਟਰ ਵਿਚ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਦੀ ਉਂਗਲੀ 'ਤੇ ਲਾਉਣ ਲਈ 2,20,520 ਬੋਤਲਾਂ ਦਾ ਆਰਡਰ ਦਿੱਤਾ ਹੈ, ਜਿਸ ਦਾ ਐਲਾਨ ਵੀਰਵਾਰ ਨੂੰ ਮੁੱਖ ਚੋਣ ਦਫ਼ਤਰ ਵਲੋਂ ਵੀਰਵਾਰ ਨੂੰ ਇਕ ਮੀਡੀਆ ਬਿਆਨ 'ਚ ਕੀਤਾ ਗਿਆ। ਦੱਸ ਦੇਈਏ ਕਿ ਸੂਬੇ ਵਿਚ 288 ਵਿਧਾਨ ਸਭਾ ਹਲਕਿਆਂ 'ਚ 1,00,427 ਪੋਲਿੰਗ ਸਟੇਸ਼ਨ ਹਨ, ਜਿੱਥੇ ਪ੍ਰਤੀ ਪੋਲਿੰਗ ਸਟੇਸ਼ਨ ਉੱਤੇ ਦੋ ਸਿਆਹੀ ਦੀਆਂ ਬੋਤਲਾਂ ਨਾਲ ਕੁੱਲ 2,00,854 ਬੋਤਲਾਂ ਦੀ ਖਪਤ ਹੋਵੇਗੀ।

ਵਿਧਾਨ ਸਭਾ ਚੋਣਾਂ ਲਈ ਸੂਬੇ ਦੇ 288 ਹਲਕਿਆਂ ਵਿੱਚ 9,70,25,119 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਦੀ ਖੱਬੀ ਉਂਗਲ 'ਤੇ ਸਿਆਹੀ ਲਾਉਣ ਲਈ ਚੋਣ ਕਮਿਸ਼ਨ ਰਾਹੀਂ ਕਰੀਬ 2,20,520 ਸਿਆਹੀ ਦੀਆਂ ਬੋਤਲਾਂ ਦੀ ਮੰਗ ਦਰਜ ਕੀਤੀ ਗਈ ਹੈ। ਇਹ ਸਿਆਹੀ ਵਿਸ਼ੇਸ਼ ਤੌਰ 'ਤੇ ਵੋਟਰ ਦੀ ਤਜਵੀਜ਼ 'ਤੇ ਲਗਾਉਣ ਲਈ ਬਣਾਈ ਜਾਂਦੀ ਹੈ ਅਤੇ ਕੁਝ ਦਿਨਾਂ ਲਈ ਹਟਾਈ ਨਹੀਂ ਜਾਂਦੀ।

ਇਹ ਸਾਰੀਆਂ ਸਿਆਹੀ ਦੀਆਂ ਬੋਤਲਾਂ ਨੂੰ ਅੱਗੇ ਵੰਡਣ ਲਈ ਕੁਲੈਕਟਰ ਨੂੰ ਸੌਂਪਿਆ ਜਾ ਰਿਹਾ ਹੈ। ਆਮ ਜਨਤਾ, ਜਨਤਕ ਨੁਮਾਇੰਦੇ ਜਾਂ ਮਸ਼ਹੂਰ ਹਸਤੀਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਮਗਰੋਂ ਸੰਕੇਤ ਦੇ ਰੂਪ ਵਿਚ ਖੱਬੇ ਹੱਥ ਦੀ ਉਂਗਲੀ 'ਤੇ ਲੱਗੀ ਸਿਆਹੀ ਨੂੰ ਮਾਣ ਨਾਲ ਵਿਖਾਉਂਦੇ ਹਨ। ਲੋਕਤੰਤਰ ਨੂੰ ਮਜ਼ਬੂਤ ਕਰਨ ਵਾਲੀ ਇਹ ਸਿਆਹੀ ਚੋਣਾਂ ਦਾ ਅਨਿੱਖੜਵਾਂ ਅੰਗ ਬਣ ਗਈ ਹੈ।


Tanu

Content Editor

Related News