ਮਹਾਰਾਸ਼ਟਰ : 3,307 ਹੋਰ ਲੋਕਾਂ ''ਚ ਕੋਰੋਨਾ ਦੀ ਪੁਸ਼ਟੀ, 114 ਲੋਕਾਂ ਦੀ ਮੌਤ

Thursday, Jun 18, 2020 - 12:13 AM (IST)

ਮਹਾਰਾਸ਼ਟਰ : 3,307 ਹੋਰ ਲੋਕਾਂ ''ਚ ਕੋਰੋਨਾ ਦੀ ਪੁਸ਼ਟੀ, 114 ਲੋਕਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ 'ਚ ਬੁੱਧਵਾਰ ਨੂੰ 3,307 ਹੋਰ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਕੁੱਲ ਮਾਮਲੇ 1,16,752 ਹੋ ਗਏ ਹਨ। ਇਸ ਦੌਰਾਨ 114 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਕੋਵਿਡ-19 ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦਾ ਅੰਕੜਾ 5,651 ਹੋ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਨ 'ਚ 1,315 ਮਰੀਜ਼ਾਂ ਨੂੰ ਹਸਪਤਾਸਲ ਤੋਂ ਛੁੱਟੀ ਦਿੱਤੀ ਗਈ ਹੈ। ਇਸ ਤੋਂ ਬਾਅਦ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੱਧ ਕੇ 59,166 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਇਲਾਜ਼ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 51,921 ਹੈ। ਹੁਣ ਤੱਕ 7,00,954 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।


author

Gurdeep Singh

Content Editor

Related News