ਮਹਾਰਾਣਾ ਪ੍ਰਤਾਪ ਦੇ ਵੰਸ਼ਜ ਅਰਵਿੰਦ ਸਿੰਘ ਮੇਵਾੜ ਦਾ ਦਿਹਾਂਤ
Sunday, Mar 16, 2025 - 03:07 PM (IST)

ਜੈਪੁਰ- ਮੇਵਾੜ ਦੇ ਸਾਬਕਾ ਰਾਜਪਰਿਵਾਰ ਦੇ ਮੈਂਬਰ ਅਤੇ ਐੱਚਆਰਐੱਚ ਹੋਟਲ ਸਮੂਹ ਦੇ ਚੇਅਰਮੈਨ ਅਰਵਿੰਦ ਸਿੰਘ ਮੇਵਾੜ ਦਾ ਐਤਵਾਰ ਨੂੰ ਉਦੇਪੁਰ 'ਚ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੇਵਾੜ, ਰਾਜਾ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਸਨ ਅਤੇ ਲੰਬੇ ਸਮੇਂ ਤੋਂ ਬੀਮਾਰ ਸਨ। ਉਦੇਪੁਰ ਸਥਿਤ ਉਨ੍ਹਾਂ ਦੇ ਘਰ 'ਸਿਟੀ ਪੈਲੇਸ' 'ਚ ਉਨ੍ਹਾਂ ਦਾ ਇਲਾਜ ਹੋ ਰਿਹਾ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਵਿਜੇਰਾਜ ਕੁਮਾਰੀ, ਬੇਟਾ ਲਕਸ਼ਯਰਾਜ ਸਿੰਘ ਮੇਵਾੜ ਅਤੇ ਧੀਆਂ ਭਾਰਗਵੀ ਕੁਮਾਰੀ ਮੇਵਾੜ ਅਤੇ ਪਦਮਜਾ ਕੁਮਾਰੀ ਪਰਮਾਰ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਹੋਵੇਗਾ। ਉਦੇਪੁਰ ਸਿਟੀ ਪੈਲੇਸ ਐਤਵਾਰ ਅਤੇ ਸੋਮਵਾਰ ਸੈਲਾਨੀਆਂ ਲਈ ਬੰਦ ਰਹੇਗਾ। ਉਹ ਭਗਵੰਤ ਸਿੰਘ ਮੇਵਾੜ ਅਤੇ ਸੁਸ਼ੀਲਾ ਕੁਮਾਰੀ ਦੇ ਛੋਟੇ ਪੁੱਤ ਸਨ। ਉਨ੍ਹਾਂ ਦੇ ਵੱਡੇ ਭਰਾ ਮਹੇਂਦਰ ਸਿੰਘ ਮੇਵਾੜ ਦਾ ਪਿਛਲੇ ਸਾਲ ਨਵੰਬਰ 'ਚ ਦਿਹਾਂਤ ਹੋ ਗਿਆ ਸੀ। ਅਰਵਿੰਦ ਸਿੰਘ ਮੇਵਾੜ ਦੀ ਸਿੱਖਿਆ ਅਜਮੇਰ ਦੇ ਮੇਯੋ ਕਾਲਜ 'ਚ ਹੋਈ ਅਤੇ ਉਨ੍ਹਾਂ ਨੇ ਉਦੇਪੁਰ ਤੋਂ ਗਰੈਜੂਏਸ਼ਨ ਜੀ ਉਪਾਧੀ ਪ੍ਰਾਪਤ ਕੀਤੀ। ਮੇਵਾੜ ਨੇ ਬ੍ਰਿਟੇਨ ਤੋਂ 'ਹੋਟਲ ਮੈਨੇਜਮੈਂਟ' ਦੀ ਪੜ੍ਹਾਈ ਕੀਤੀ ਸੀ ਅਤੇ ਵੱਖ-ਵੱਖ ਅੰਤਰਰਾਸ਼ਟਰੀ ਹੋਟਲਾਂ 'ਚ ਸਿਖਲਾਈ ਪ੍ਰਾਪਤ ਕੀਤੀ। ਉਹ ਐੱਚਆਰਐੱਚ ਗਰੁੱਪ ਆਫ਼ ਹੋਟਲਜ਼ ਦਾ ਨਿਰਮਾਣ ਕਰਨ ਤੋਂ ਪਹਿਲੇ ਕਈ ਸਾਲਾਂ ਤੱਕ ਸ਼ਿਕਾਗੋ 'ਚ ਰਹੇ ਅਤੇ ਕੰਮ ਕੀਤਾ। ਉਹ ਕ੍ਰਿਕਟ, ਪੋਲੋ ਅਤੇ ਸੰਗੀਤ ਪ੍ਰੇਮੀ ਸਨ।
ਮੇਵਾੜ ਨੇ 1945-46 'ਚ ਰਾਜਸਥਾਨ ਦੇ ਕਪਤਾਨ ਵਜੋਂ ਰਣਜੀ ਟਰਾਫੀ 'ਚ ਆਪਣੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦਾ ਇਕ ਕ੍ਰਿਕਟਰ ਵਜੋਂ ਲਗਭਗ 2 ਦਹਾਕਿਆਂ ਤੱਕ ਸ਼ਾਨਦਾਰ ਕਰੀਅਰ ਰਿਹਾ। ਉਹ 1970 ਦੇ ਦਹਾਕੇ 'ਚ ਪੋਲੋ ਖਿਡਾਰੀ ਸਨ ਪਰ ਮੈਡੀਕਲ ਕਾਰਨਾਂ ਕਰ ਕੇ ਉਨ੍ਹਾਂ ਨੇ ਖੇਡ ਛੱਡ ਦਿੱਤਾ। ਇੰਗਲੈਂਡ 'ਚ ਪੇਸ਼ੇਵਰ ਪੋਲੋ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਨ ਲਈ, ਉਨ੍ਹਾਂ ਨੇ ਕੈਂਬ੍ਰਿਜ 'ਚ 'ਉਦੇਪੁਰ ਕੱਪ' ਅਤੇ ਨਿਊਮਾਰਕੀਟ ਪੋਲੋ ਕਲੱਬ ਦੀ ਸਥਾਪਨਾ ਕੀਤੀ। ਉਦੇਪੁਰ 'ਚ 'ਮੇਵਾੜ ਪੋਲੋ' ਦਾ ਗਠਨ ਇਕ ਪੋਲੋ ਟੀਮ ਵਜੋਂ ਕੀਤਾ ਗਿਆ ਸੀ, ਜਿਸ 'ਚ ਪੇਸ਼ੇਵਰ ਖਿਡਾਰੀ ਸ਼ਾਮਲ ਸਨ, ਜਿਨ੍ਹਾਂ ਨੂੰ ਭਾਰਤੀ ਮੁਕਾਬਲਿਆਂ ਲਈ ਵਿਸ਼ੇਸ਼ ਰੂਪ ਨਾਲ ਚੁਣਿਆ ਗਿਆ ਸੀ ਅਤੇ ਸਿਖਲਾਈ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8