ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਨੇ ਰਾਧੇ ਮਾਂ ਬਾਰੇ ਦਿੱਤਾ ਵੱਡਾ ਬਿਆਨ

10/14/2020 5:31:18 PM

ਪ੍ਰਯਾਗਰਾਜ— ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਬੁੱਧਵਾਰ ਯਾਨੀ ਕਿ ਅੱਜ ਰਾਧੇ ਮਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਧੇ ਮਾਂ ਨਾ ਤਾਂ ਸੰਨਿਆਸੀ ਹੈ ਅਤੇ ਨਾ ਹੀ ਸਾਧਵੀ। ਮਹੰਤ ਨੇ ਕਿਹਾ ਕਿ ਰਾਧੇ ਮਾਂ ਦੇ ਟੀ. ਵੀ. ਸ਼ੋਅ 'ਬਿੱਗ ਬੌਸ' ਵਿਚ ਜਾਣ 'ਤੇ ਹੋਏ ਹੰਗਾਮੇ ਅਤੇ ਸਨਾਤਨ ਧਰਮ ਦੀ ਬਦਨਾਮੀ ਨੂੰ ਲੈ ਕੇ ਅਖ਼ਾੜਾ ਪਰੀਸ਼ਦ ਅੱਗੇ ਆਈ ਹੈ। ਅਖ਼ਾੜਾ ਪਰੀਸ਼ਦ ਨੇ ਆਪਣੇ ਆਪ ਨੂੰ ਰਾਧੇ ਮਾਂ ਤੋਂ ਬਿਲਕੁਲ ਦੂਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਧੇ ਮਾਂ ਦਾ ਕਿਸੇ ਵੀ ਅਖ਼ਾੜੇ ਨਾਲ ਕੋਈ ਸੰਬੰਧ ਨਹੀਂ ਹੈ। 

ਪ੍ਰਧਾਨ ਨੇ ਕਿਹਾ ਕਿ ਉਹ ਜੂਨਾ ਅਖ਼ਾੜਾ ਦੀ ਮਹਾਮੰਡਲੇਸ਼ਵਰ ਬਹੁਤ ਸਮਾਂ ਪਹਿਲਾਂ ਬਣਾਈ ਗਈ ਸੀ ਅਤੇ ਜਦੋਂ ਉਨ੍ਹਾਂ ਦੀ ਸੱਚਾਈ ਜੂਨਾ ਅਖ਼ਾੜੇ ਦੇ ਅਹੁਦਾ ਅਧਿਕਾਰੀਆਂ ਨੂੰ ਹੋਈ ਤਾਂ ਰਾਧੇ ਮਾਂ ਨੂੰ ਤੁਰੰਤ ਅਖ਼ਾੜੇ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਅੱਜ ਦੀ ਤਾਰੀਖ਼ 'ਚ ਉਹ ਕਿਸੇ ਵੀ ਅਖ਼ਾੜੇ 'ਚ ਕਿਸੇ ਵੀ ਅਹੁਦੇ 'ਤੇ ਨਹੀਂ ਹੈ। ਮਹੰਤ ਨੇ ਕਿਹਾ ਕਿ ਰਾਧੇ ਮਾਂ ਬਿੱਗ ਬੌਸ 'ਚ ਜਾਵੇਗੀ, ਇਹ ਉਨ੍ਹਾਂ ਦਾ ਵਿਅਕਤੀਗਤ ਮਾਮਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਰਾਧੇ ਮਾਂ ਨੂੰ ਸਾਧੂ ਸੰਤ ਦੀ ਸ਼੍ਰੇਣੀ ਵਿਚ ਨਾ ਵੇਖੋ। ਉਨ੍ਹਾਂ ਨੇ ਹਿਦਾਇਤ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀ ਪਰੰਪਰਾ ਜਾਂ ਸਨਾਤਨ ਧਰਮ ਨਾਲ ਜੁੜੇ ਕਿਸੇ ਵਿਅਕਤੀ ਵਲੋਂ ਅਜਿਹਾ ਕੰਮ ਕੀਤਾ ਜਾਂਦਾ ਹੈ, ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ 'ਚ ਅਖ਼ਾੜਾ ਪਰੀਸ਼ਦ ਦੇ ਮਹਾਮੰਤਰੀ ਸ਼੍ਰੀ ਹਰੀ ਗਿਰੀ ਨਾਲ ਗੱਲ ਕਰਨਗੇ। ਆਖ਼ੀਰ ਵਿਚ ਉਨ੍ਹਾਂ ਨੇ ਮੁੜ ਕਿਹਾ ਕਿ ਜੋ ਲੋਕ ਰਾਧੇ ਮਾਂ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਿੱਪਣੀ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਸਾਧਵੀ ਜਾਂ ਸੰਨਿਆਸਨੀ ਦੀ ਨਜ਼ਰ ਨਾਲ ਨਾ ਵੇਖਣ। ਰਾਧੇ ਮਾਂ ਕੋਈ ਸਾਧੂ ਜਾਂ ਸੰਤ ਨਹੀਂ, ਇਸ ਲਈ ਉਨ੍ਹਾਂ ਨੂੰ ਉਸ ਸ਼੍ਰੇਣੀ 'ਚ ਨਾ ਵੇਖੋ। ਜੋ ਅਖ਼ਾੜੇ ਹਨ, ਉਹ ਧਰਮ ਦੀ ਰੱਖਿਆ ਲਈ ਬਣਾਏ ਗਏ ਹਨ ਅਤੇ ਅਸੀਂ ਸਾਰੇ ਇਸ ਪ੍ਰਤੀ ਵਚਨਬੱਧ ਹਾਂ।


Tanu

Content Editor

Related News