ਰਾਮ ਮੰਦਰ ਨਿਰਮਾਣ ਲਈ 1 ਕਰੋੜ ਰੁਪਏ ਦਾਨ ਕਰਨ ਵਾਲੇ ਮਹੰਤ ਦੀ ਸੜਕ ਹਾਦਸੇ ''ਚ ਮੌਤ
Tuesday, Apr 18, 2023 - 05:35 AM (IST)
ਮੱਧ ਪ੍ਰਦੇਸ਼ (ਭਾਸ਼ਾ): ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਐੱਸ.ਯੂ.ਵੀ. ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਜਾਣ ਨਾਲ ਉਸ ਵਿਚ ਸਵਾਰ ਇਕ ਹਿੰਦੂ ਅਧਿਆਤਮਕ ਸੰਤ ਤੇ ਉਨ੍ਹਾਂ ਦੇ ਚੇਲੇ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ
ਸੁਆਤਲਾ ਪੁਲਸ ਥਾਣੇ ਦੇ ਮੁਖੀ ਜਿਓਤੀ ਦੀਕਸ਼ਿਤ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਇਕ ਕਰੋੜ ਰੁਪਏ ਦਾਨ ਕਰਨ ਤੋਂ ਬਾਅਦ ਮਸ਼ਹੂਰ ਹੋਣ ਵਾਲੇ ਮਹੰਤ ਕਨਕ ਬਿਹਾਰੀ ਮਹਾਰਾਜ (85) ਤੇ ਉਨ੍ਹਾਂ ਦੇ ਚੇਲੇ ਵਿਮਲ ਬਾਬੂ ਵਰਮਾ ਦੀ ਸਾਂਗਰੀ ਪਿੰਡ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 50 ਕਿੱਲੋਮੀਟਰ ਦੂਰ ਵਾਪਰਿਆ।
ਇਹ ਖ਼ਬਰ ਵੀ ਪੜ੍ਹੋ - ਤੇਜ਼ ਹਵਾਵਾਂ ਤੋਂ ਬਚਣ ਲਈ ਹੋਰਡਿੰਗ ਪਿੱਛੇ ਲਿਆ ਸਹਾਰਾ ਬਣਿਆ ਮੌਤ ਦਾ ਸਬੱਬ, 5 ਲੋਕਾਂ ਨੇ ਗੁਆਈ ਜਾਨ
ਅਧਿਕਾਰੀ ਨੇ ਦੱਸਿਆ ਕਿ ਮਹੰਤ ਦੇ ਚੇਲੇ ਦੀਨਬੰਧੂ ਦਾਸ (60) ਤੇ ਵਾਹਨ ਚਾਲਕ ਰੂਪਲਾਲ ਰਘੁਵੰਸ਼ੀ (35) ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਜਬਲਪੁਰ ਲਿਜਾਇਆ ਗਿਆ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਛਿੰਦਵਾੜਾ ਪਰਤ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।