ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ
Friday, Apr 16, 2021 - 10:53 PM (IST)
ਭੋਪਾਲ - ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਜਗਤਗੁਰੂ ਡਾਕਟਰ ਸਵਾਮੀ ਸ਼ਿਆਮ ਦੇਵਾਚਾਰਿਆ ਮਹਾਰਾਜ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਲਈ ਹਰਿਦੁਆਰ ਗਏ ਸਨ। ਕੁੰਭ ਵਿੱਚ ਹੀ ਸਵਾਮੀ ਸ਼ਿਆਮ ਦੇਵਾਚਾਰਿਆ ਕੋਰੋਨਾ ਪੀੜਤ ਹੋਏ ਸਨ।
ਇਹ ਵੀ ਪੜ੍ਹੋ- ਭਰਜਾਈ ਕਰ ਰਹੀ ਸੀ ਫੋਨ 'ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ 'ਤਾ ਕਤਲ
ਦੱਸ ਦਈਏ ਕਿ ਇਸ ਸਮੇਂ ਹਰਿਦੁਆਰ ਵਿੱਚ ਕੁੰਭ ਮੇਲਾ ਚੱਲ ਰਿਹਾ ਹੈ। ਇਸ ਦੌਰਾਨ ਸ਼ਾਹੀ ਇਸਨਾਨ ਵਿੱਚ ਸ਼ਾਮਲ ਹੋਣ ਲਈ ਮਹਾਮੰਡਲੇਸ਼ਵਰ ਸਵਾਮੀ ਸ਼ਿਆਮ ਦੇਵਾਚਾਰਿਆ ਹਰਿਦੁਆਰ ਗਏ ਸਨ। ਹਰਿਦੁਆਰ ਵਿੱਚ ਹੀ ਉਹ ਕੋਰੋਨਾ ਪੀੜਤ ਹੋ ਗਏ। ਉੱਥੋਂ ਪਰਤਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨਕਸਲੀਆਂ ਦੇ ਕਬਜ਼ੇ ਤੋਂ ਬੱਚ ਕੇ ਘਰ ਪਰਤੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ
ਦੱਸ ਦਈਏ ਕਿ ਮਹਾਮੰਡਲੇਸ਼ਵਰ ਨੇ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲਵਾਈਆਂ ਸਨ। ਬਾਵਜੂਦ ਇਸਦੇ ਉਹ ਕੋਵਿਡ ਪਾਜ਼ੇਟਿਵ ਪਾਏ ਗਏ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।